ਬਹੁਤੇ ਲੋਕ ਨਹੀਂ ਜਾਣਦੇ ਛੋਟੇ ਕੇਲਿਆਂ ਦੇ ਫਾਇਦੇ

1. ਕੇਲੇ ਆਮ ਤੌਰ ’ਤੇ ਹਰ ਜਗ੍ਹਾ ਤੋਂ ਮਿਲ ਜਾਂਦੇ ਹਨ ਤੇ ਇਨ੍ਹਾਂ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ। ਕੇਲਾ ਖਾਣ ਨਾਲ ਵਧ ਰਹੀ ਭੁੱਖ ਰੋਕੀ ਜਾ ਸਕਦੀ ਹੈ।
2. ਸਿਹਤ ਲਈ ਕੇਲਾ ਬਹੁਤ ਹੀ ਫ਼ਾਇਦੇਮੰਦ ਹੈ।
3. ਕੇਲੇ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਦੀ ਊਰਜਾ ਬਰਕਰਾਰ ਰੱਖਦਾ ਹੈ।
4.ਕੀ ਤੁਸੀਂ ਬਜ਼ਾਰੋਂ ਨਿਕਦਿਆਂ ਛੋਟੇ-ਛੋਟੇ ਕੇਲਿਆਂ ’ਤੇ ਕਦੀ ਗ਼ੌਰ ਕੀਤਾ ਹੈ।
5.ਇਹ ਦੇਸੀ ਕੇਲੇ ਹੁੰਦੇ ਹਨ। ਇਨ੍ਹਾਂ ਨੂੰ ਇਲਾਇਚੀ ਕੇਲਾ ਵੀ ਕਿਹਾ ਜਾਂਦਾ ਹੈ।
6. ਮੁੰਬਈ ਵਿੱਚ ਇਹ ਇਲਾਇਚੀ ਕੇਲਾ, ਬਿਹਾਰ ਵਿੱਚ ਚਿਨੀਆ ਤੇ ਬੰਗਲੁਰੂ ਵਿੱਚ ਯੋਲਾਕੀ ਕੇਲੇ ਦੇ ਨਾਮ ਨਾਲ ਜਾਣੇ ਜਾਂਦੇ ਹਨ।
7. ਇਹ ਆਮ ਕੇਲਿਆ ਨਾਲੋਂ ਜ਼ਿਆਦਾ ਮਿੱਠੇ ਤੇ ਮਹਿੰਗੇ ਹੁੰਦੇ ਹਨ।
8. ਨਿਊਟ੍ਰੀਸ਼ਨਿਸਟ ਡਾ. ਰੂਪਾਲੀ ਦੱਤਾ ਦਾ ਕਹਿਣਾ ਹੈ ਕਿ ਬੇਸ਼ੱਕ ਇਲਾਇਚੀ ਕੇਲਾ ਆਕਾਰ ਵਿੱਚ ਛੋਟਾ ਹੁੰਦਾ ਹੈ ਪਰ ਇਸ ਵਿੱਚ ਤੱਤ ਆਮ ਕੇਲੇ ਜਿੰਨੇ ਹੀ ਹੁੰਦੇ ਹਨ। ਆਕਾਰ ਛੋਟਾ ਹੋਣ ਕਾਰਨ ਇਸ ਵਿੱਚ ਕੈਲੇਰੀਜ਼ ਘੱਟ ਹੁੰਦੀਆਂ ਹਨ।
9.ਇਹ ਵਿਟਾਮਿਨ ਸੀ ਭਰਪੂਰ ਹੁੰਦੇ ਹਨ। ਇਸ ਵਿੱਚ ਕਾਰਬੋਹਾਈਡਰੇਟਸ ਵੀ ਕਾਫ਼ੀ ਮਾਤਰਾ ’ਚ ਹੁੰਦੇ ਹਨ।