ਡਬਲ ਚਿਨ ਨਾਲ ਖੂਬਸੂਰਤੀ ਨੂੰ ਗ੍ਰਹਿਣ, ਤਾਂ ਵਰਤੋ ਇਹ ਉਪਾਅ
1. ਜਦੋਂ ਠੋਡੀ ਦੇ ਥੱਲੇ ਆਮ ਨਾਲੋਂ ਜ਼ਿਆਦਾ ਚਰਬੀ ਹੋ ਜਾਏ ਤਾਂ ਇਸ ਨੂੰ ਡਬਲ ਚਿਨ ਕਹਿੰਦੇ ਹਨ। ਚਿਹਰਾ ਜਿੰਨਾ ਵੀ ਖੂਬਸੂਰਤ ਹੋਏ, ਜਦੋਂ ਡਬਲ ਚਿਨ ਬਣ ਜਾਏ ਤਾਂ ਸਾਰੀ ਖੂਬਸੂਰਤੀ ’ਤੇ ਪਾਣੀ ਫਿਰ ਜਾਂਦੀ ਹੈ।
2. ਇਹ ਸਿਰਫ ਢਲਦੀ ਉਮਰ ਦੀਆਂ ਔਰਤਾਂ ਲਈ ਨਹੀਂ, ਸਗੋਂ ਬਦਲਦੀ ਜੀਵਨ ਸ਼ੈਲੀ, ਅਨਿਯਮਿਤ ਰੂਟੀਨ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਆਦਿ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ।
3.ਪਰ ਸੰਤੁਲਿਤ ਖਾਣ-ਪੀਣ ਤੇ ਕੁਝ ਕਸਰਤਾਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4.ਚਿਨ ਜਬੜਾ ਟੋਨਿੰਗ ਐਕਸਰਸਾਈਜ਼: ਇਸ ਨੂੰ ਕਰਨ ਲਈ ਬੁੱਲ੍ਹਾਂ ਨੂੰ ਬੰਦ ਕਰਕੇ ਮਾਸਪੇਸ਼ੀਆਂ ਨੂੰ ਖਿੱਚੋ ਤੇ ਜਬੜੇ ਨੂੰ ਇੱਕ ਸੇਧ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ। ਆਰਾਮ ਕਰਨ ਪਿੱਛੋਂ ਇਸ ਨੂੰ ਫਿਰ ਦੁਹਰਾਓ। ਅਜਿਹਾ ਹਰ ਰੋਜ਼ 10 ਮਿੰਟ ਤਕ ਕਰੋ।
5. ਨੈੱਕ ਰੋਲ: ਸਿੱਧੇ ਖੜ੍ਹੇ ਹੋ ਜਾਓ ਜਾਂ ਪਿੱਠ ਸਿੱਧੀ ਕਰ ਕੇ ਬੈਠ ਜਾਓ। ਚਿਹਰਾ ਸਾਹਮਣੇ ਵੱਲ ਹੋਏ ਫਿਰ ਹੌਲ਼ੀ-ਹੌਲ਼ੀ ਖੱਬੇ ਮੋਢੇ ਵੱਲ ਘੁਮਾਓ ਤੇ ਠੋਡੀ ਨੂੰ ਮੋਢੇ ਨਾਲ ਛੂਹਣ ਦੀ ਕੋਸ਼ਿਸ਼ ਕਰੋ। ਇਹੀ ਸੱਜੇ ਪਾਸੇ ਵੱਲ ਵੀ ਕਰੋ। ਇਸ ਕਸਰਤ ਨੂੰ 10 ਵਾਰੀ ਕਰੋ।
6.ਮਾਊਥਵਾਸ਼: ਮੂੰਹ ਵਿੱਚ ਪਾਣੀ ਭਰ ਕੇ ਸੱਜੇ ਤੋਂ ਖੱਬੇ ਪਾਸੇ ਘੁਮਾ-ਘੁਮਾ ਕੇ ਮਾਊਥ ਵਾਸ਼ ਕਰੋ। ਇਸ ਨੂੰ ਮੂੰਹ ਵਿੱਚ ਹਵਾ ਭਰ ਕੇ ਵੀ ਕੀਤਾ ਜਾ ਸਕਦਾ ਹੈ।
7.ਚਿਨ ਲਿਫਟ ਕਸਰਤ: ਸਿੱਧੇ ਬੈਠ ਜਾਓ। ਹੌਲ਼ੀ-ਹੌਲ਼ੀ ਸਿਰ ਨੂੰ ਪਿੱਛੇ ਵੱਲ ਲੈ ਜਾਓ ਤੇ ਉਸੇ ਅਵਸਥਾ ਵਿੱਚ ਆਪਣੇ ਬੁੱਲ੍ਹਾਂ ਨੂੰ ਅੰਦਰ ਵੱਲ ਖਿੱਚੋ। 4-5 ਸਕਿੰਟ ਲਈ ਆਰਾਮ ਕਰੋ। ਇਸ ਪ੍ਰਕਿਰਿਆ ਨੂੰ 10 ਵਾਰ ਦੁਹਰਾਓ ਤੇ ਰੋਜ਼ਾਨਾ 5 ਤੋਂ 10 ਮਿੰਟ ਤਕ ਇਵੇਂ ਕਰੋ।
8.ਮੱਛੀ ਬੁੱਲ੍ਹ: ਚਿਨ ਨੂੰ ਠੀਕ ਕਰਨ ਲਈ ਆਪਣੇ ਬੁੱਲ੍ਹਾਂ ਨੂੰ ਮੱਛੀ ਦੇ ਆਕਾਰ ਦੀ ਬਣਾਓ ਤੇ ਇਸੇ ਅਵਸਥਾ ਵਿੱਚ ਆਪਣੇ ਬੁੱਲ੍ਹਾਂ ਨੂੰ ਖੱਬੇ ਪਾਸੇ ਘੁਮਾਓ। ਇਹੀ ਪ੍ਰਕਿਰਿਆ ਸੱਜੇ ਪਾਸੇ ਵੀ ਕਰੋ। ਇਸ ਕਸਰਤ ਨੂੰ 10 ਵਾਰ ਕਰੋ। 9.ਗੁਬਾਰੇ ਫੁਲਾਓ: ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਗੁਬਾਰੇ ਵੀ ਫੁਲਾਏ ਜਾ ਸਕਦੇ ਹਨ। ਇਸਦੇ ਇਲਾਵਾ ਮੂੰਹ ਵਿੱਚ ਹਵਾ ਭਰ ਲਓ ਜਿਵੇਂ ਗੁਬਾਰਾ ਫੁਲਾਉਣ ਲਈ ਭਰੀ ਜਾਂਦੀ ਹੈ। ਇਸੇ ਅਵਸਥਾ ਵਿੱਚ 5 ਸਕਿੰਟ ਰੁਕੋ ਤੇ ਹੱਥਾਂ ਨਾਲ ਗੱਲ੍ਹਾਂ ਨੂੰ ਦਬਾ ਕੇ ਆਰਾਮ ਦਿਉ। ਇਸ ਪ੍ਰਕਿਰਿਆ ਨੂੰ 5 ਤੋਂ 10 ਵਾਰ ਦੁਹਰਾਓ।
10. ਆਸਮਾਨ ਨੂੰ ਚੁੰਮੋ: ਸਿੱਧੇ ਖੜ੍ਹੇ ਹੋ ਜਾਓ। ਚਿਹਰੇ ਨੂੰ ਪਿੱਛੇ ਵੱਲ ਲੈ ਜਾਓ। ਬੁੱਲ੍ਹਾਂ ਨੂੰ ਖਿੱਚੋ ਤੇ ਉੱਤੇ ਵੱਲ ਥੋੜ੍ਹਾ ਜ਼ੋਰ ਲਾਓ, ਮੰਨੋ ਜਿਵੇਂ ਆਕਾਸ਼ ਨੂੰ ਚੁੰਮ ਰਹੇ ਹੋਵੋ। 5 ਸਕਿੰਟਾਂ ਤਕ ਇਵੇਂ ਰਹੋ। ਇਸ ਨੂੰ ਦਿਨ ਵਿੱਚ 10 ਵਾਰ ਕਰੋ।