ਸਰੋਂ ਦਾ ਸਾਗ, ਖਾਣ ਦੇ ਬੇਮਿਸਾਲ ਫਾਇਦੇ

ਸਰੋਂ ਦੇ ਸਾਗ ਦੀ ਵਰਤੋਂ ਸਰਦੀਆਂ ਦੇ ਮੌਸਮ 'ਚ ਸੁਆਦ ਦੇ ਪੱਖ ਤੋਂ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ। ਸਰੋਂ ਦਾ ਸਾਗ ਖਾਣ 'ਚ ਮਜ਼ੇਦਾਰ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ। ਸਰੋਂ ਦੇ ਸਾਗ 'ਚ ਕੈਲੋਰੀ, ਫੈਟਸ, ਪੋਟਾਸ਼ੀਅਮ, ਕਾਰਬੋਹਾਈਡਰੇਟਸ, ਫਾਈਬਰ, ਸ਼ੂਗਰ, ਵਿਟਾਮਿਨ-ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ, ਮਿਨਰਲਸ, ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਸਰੋਂ ਦੇ ਸਾਗ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਨਾ ਸਿਰਫ ਸਰੀਰ ਨੂੰ ਡੀਟੋਕਿਸਫਾਈ ਕਰਦਾ ਹੈ ਸਗੋਂ ਸਰੀਰ ਦੀ ਪ੍ਰਤੀਰੋਗੀ ਸਮੱਰਥਾ ਵੀ ਵਧਾਉਂਦਾ ਹੈ। ਸਾਗ ਖਾਣ ਨਾਲ ਬਲੈਡਰ, ਪੇਟ, ਬ੍ਰੈਸਟ, ਫੇਫੜੇ, ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।