ਸਵੇਰੇ ਉੱਠਦੇ ਹੀ ਚਾਹ ਪੀਣ ਵਾਲੇ ਸਾਵਧਾਨ! ਹੋ ਸਕਦੇ ਇਹ ਚਾਰ ਖ਼ਤਰੇ
1. ਕੀ ਤੁਹਾਨੂੰ ਵੀ ਸਵੇਰੇ ਉੱਠਦੇ ਹੀ ਚਾਹ ਪੀਣ ਦੀ ਆਦਤ ਹੈ? ਫਿਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਨ ਦੀ ਸ਼ੁਰੂਆਤ ਕਰਨ ਦਾ ਚੰਗਾ ਤਰੀਕਾ ਨਹੀਂ। ਕਿਉਂਕਿ ਇਸ ਨਾਲ ਨਾ ਤੁਹਾਡੇ ਸਿਰਫ ਦੰਦ ਪ੍ਰਭਾਵਿਤ ਹੁੰਦੇ ਹਨ, ਸਗੋਂ ਤੁਹਾਡੀ ਸਾਰੀ ਸਿਹਤ ‘ਤੇ ਵੀ ਇਸ ਦਾ ਪ੍ਰਭਾਅ ਪੈਂਦਾ ਹੈ।
2. ਹੁਣ ਤੁਸੀਂ ਜਾਣ ਲਓ ਕਿ ਬੈੱਡ ਟੀ ਨਾਲ ਤੁਹਡੀ ਸਿਹਤ ‘ਤੇ ਕੀ ਪ੍ਰਭਾਵ ਪੈਂਦੇ ਹਨ। ਇਸ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਸਵੇਰੇ ਉੱਠਦੇ ਹੀ ਚਾਹ ਪੀਣ ਨਾਲ ਪੈਪਟਿਕ ਅਲਸਰ ਤੇ ਅਜਿਹੇ ਕਈ ਇੰਫੈਕਸ਼ਨ ਹੋਣ ਦੇ ਖ਼ਤਰੇ ਵਧ ਜਾਂਦੇ ਹਨ।
3.ਬੈੱਡ ਟੀ ਪੀਣ ਨਾਲ ਲਰੀਰ ਆਈਰਨ ਨੂੰ ਔਬਜ਼ਰਬ ਨਹੀਂ ਕਰ ਪਾਉਂਦੀ ਜਿਸ ਨਾਲ ਆਈਰਨ ਦੀ ਘਾਟ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਆਈਰਨ ਦੀ ਘਾਟ ਹੈ ਜਾਂ ਅਨੀਮੀਆ ਹੈ ਤਾਂ ਬੈੱਡ ਟੀ ਬਿਲਕੁਲ ਨਾ ਲਓ।
4,ਬੈੱਡ ਟੀ ਟੀਡ ‘ਚ ਐਸਿਡ ਦਾ ਪੱਧਰ ਵਧਾ ਦਿੰਦੀ ਹੈ ਜਿਸ ਨਾਲ ਐਸੀਡੀਟੀ ਹੋਣ ਲੱਗਦੀ ਹੈ। ਪਾਚਨ ਸ਼ਕਤੀ ਵਿਗੜ ਜਾਂਦੀ ਹੈ।
5.ਇਹ ਸਭ ਰਿਸਰਚ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਲਈ ਡਾਕਟਰ ਦੀ ਸਲਾਹ ਜ਼ਰੂਰੀ ਹੈ।