ਸੇਬ ਜਾਂ ਨਾਸ਼ਪਤੀ ਵਰਗਾ ਕਿਉਂ ਦਿੱਸਦਾ ਤੁਹਾਡਾ ਢਿੱਡ? ਜਾਣੋ ਸੱਚਾਈ

1. ਅਕਸਰ ਵੇਖਿਆ ਗਿਆ ਹੈ ਕਿ ਮੋਟਾਪੇ ਬਾਅਦ ਲੋਕਾਂ ਦਾ ਪੇਟ ਸੇਬ, ਨਾਸ਼ਪਤੀ ਜਾਂ ਭਾਲੂ ਦੀ ਸ਼ੇਪ ਵਿੱਚ ਦਿਖਣ ਲੱਗ ਜਾਂਦਾ ਹੈ ਪਰ ਇਸ ਵਿੱਚ ਬੰਦੇ ਦਾ ਕੋਈ ਦੋਸ਼ ਨਹੀਂ ਹੁੰਦਾ।
2.ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਪੇਟ ਦਿੱਸਣ ਪਿੱਛੇ ‘ਜੀਨ’ ਖ਼ਾਸ ਵਜ੍ਹਾ ਹੁੰਦੀ ਹੈ।
3. ਲੱਖ 60 ਹਜ਼ਾਰ ਲੋਕਾਂ ’ਤੇ ਕੀਤੀ ਖੋਜ ਵਿੱਚ ਪਾਇਆ ਗਿਆ ਕਿ ਇਨਸਾਨ ਦੇ ਡੀਐਨਏ ਵਿੱਚ 98 ਅਜਿਹੀਆਂ ਥਾਵਾਂ ਹੁੰਦੀਆਂ ਹਨ, ਜਿੱਥੇ ਫੈਟ ਸਟੋਰ ਹੁੰਦਾ ਹੈ।
4.ਸਵੀਡਿਸ਼ ਖੋਜੀਆਂ ਨੇ ਪਤਾ ਕੀਤਾ ਕਿ ਜਿੱਥੇ ਫੈਟ ਜਮ੍ਹਾ ਹੁੰਦਾ ਹੈ, ਉਸ ਦਾ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ’ਤੇ ਸਭ ਤੋਂ ਵੱਧ ਜੈਨੇਟਿਕ ਅਸਰ ਪੈਂਦਾ ਹੈ।
5.ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਹਿਲਾਵਾਂ ਦੇ ਪੱਟ ਤੇ ਚੂਲੇ ਵਿੱਚ ਬਹੁਤ ਜਲਦੀ ਫੈਟ ਸਟੋਰ ਹੁੰਦੀ ਹੈ। ਪੁਰਸ਼ਾਂ ਦੇ ਪੇਟ ਦੇ ਆਸਪਾਸ ਫੈਟ ਜਲਦੀ ਜਮ੍ਹਾ ਹੁੰਦਾ ਹੈ।
6.ਇਸ ਦਾ ਕਾਰਨ ਦੱਸਦਿਆਂ ਖੋਜੀਆਂ ਨੇ ਕਿਹਾ ਕਿ ਅਜਿਹਾ ਮਹਿਲਾਵਾਂ ਤੇ ਪੁਰਸ਼ਾਂ ਵਿੱਚ ਪਾਏ ਜਾਣ ਵਾਲੇ ਹਾਰਮੋਨ ਦੇ ਕਾਰਨ ਵੀ ਹੁੰਦਾ ਹੈ।
7. ਮੋਟਾਪੇ ਦੇ ਬਾਅਦ ਆਉਣ ਵਾਲੀ ਸ਼ੇਪ ਦੇ ਜ਼ਿੰਮੇਵਾਰ ਵੀ ਜੀਨਸ ਹੀ ਹੁੰਦੇ ਹਨ। ਜੇ ਮਹਿਲਾਵਾਂ ਤੇ ਪੁਰਸ਼ ਕਸਰਤ ਕਰਦੇ ਹਨ ਤੇ ਸਹੀ ਭੋਜਨ ਖਾਂਦੇ ਹਨ ਤਾਂ ਫੈਟ ਨੂੰ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਖੋਜ ਵਿੱਚ ਪਤਾ ਲੱਗਾ ਕਿ ਟਾਈਪ 2 ਸ਼ੂਗਰ, ਕਾਰਡਿਓਵਸਕੂਲਰ ਡਿਸੀਜ਼ ਤੇ ਕੈਂਸਰ ਜਿਹੀਆਂ ਬਿਮਾਰੀਆਂ ਵੀ ਮੋਟਾਪੇ ਦਾ ਕਾਰਨ ਹੋ ਸਕਦੀਆਂ ਹਨ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।