ਪਾਸਤਾ-ਨੂਡਲਸ ਦੇ ਸ਼ੌਕੀਨ ਹੋ ਤਾਂ ਹੋ ਜਾਓ ਖ਼ਬਰਦਾਰ! ਪੜ੍ਹੋ ਇਹ ਖ਼ਬਰ
1.ਨੂਡਲਸ/ਪਾਸਤਾ ਕਿਸ ਨੂੰ ਪਸੰਦ ਨਹੀਂ ਹੁੰਦੇ। ਹਰ ਕੋਈ ਇਸ ਦਾ ਸ਼ੌਕੀਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਫੇਵਰੇਟ ਫੂਡ ਪਾਸਤਾ ਜਾਨਲੇਵਾ ਵੀ ਹੋ ਸਕਦਾ ਹੈ। ਜੀ ਹਾਂ, ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ।
2.ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਬੇਹਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਪਰ ਉਸ ਸਮੇਂ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੋ ਜਾਂਦਾ ਹੈ ਜਦੋਂ ਉਸ ਨੂੰ ਸਹੀ ਤਾਪਮਾਨ ‘ਚ ਨਾ ਰੱਖਿਆ ਜਾਵੇ।
3. ਇਸ ਮਾਮਲੇ ‘ਚ ਵੀ ਕੁਝ ਅਜਿਹਾ ਹੀ ਹੋਇਆ। ਇੱਕ ਮੁੰਡੇ ਦੀ ਜਾਨ ਬੇਹਾ ਪਾਸਤਾ ਖਾਣ ਨਾਲ ਚਲੀ ਗਈ। 4.ਇਹ ਮਾਮਲਾ 2008 ਦਾ ਹੈ ਪਰ ਹਾਲ ਹੀ ‘ਚ ਸਾਹਮਣੇ ਆਇਆ ਹੈ। ਬੈਲਜ਼ੀਅਮ ਦੇ 20 ਸਾਲਾ ਏਜੇ ਦੀ ਪਾਸਤਾ ਖਾਣ ਦੀ ਇੱਛਾ ਨੇ ਉਸ ਦੀ ਜਾਨ ਲੈ ਲਈ। ਏਜੇ ਨੇ 5 ਦਿਨ ਰਸੋਈ ਦੇ ਤਾਪਮਾਨ ‘ਚ ਰੱਖਿਆ ਪਾਸਤਾ ਖਾ ਲਿਆ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਪਾਸਤਾ ਖ਼ਰਾਬ ਹੋ ਚੁੱਕਿਆ ਹੈ।
5. ਇਹ ਮਾਮਲਾ 2008 ਦਾ ਹੈ ਪਰ ਹਾਲ ਹੀ ‘ਚ ਸਾਹਮਣੇ ਆਇਆ ਹੈ। ਬੈਲਜ਼ੀਅਮ ਦੇ 20 ਸਾਲਾ ਏਜੇ ਦੀ ਪਾਸਤਾ ਖਾਣ ਦੀ ਇੱਛਾ ਨੇ ਉਸ ਦੀ ਜਾਨ ਲੈ ਲਈ। ਏਜੇ ਨੇ 5 ਦਿਨ ਰਸੋਈ ਦੇ ਤਾਪਮਾਨ ‘ਚ ਰੱਖਿਆ ਪਾਸਤਾ ਖਾ ਲਿਆ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਪਾਸਤਾ ਖ਼ਰਾਬ ਹੋ ਚੁੱਕਿਆ ਹੈ।
6. ਫੂਡ ਪੁਆਜ਼ਨਿੰਗ ਕਾਰਨ ਏਜੇ ਦੀ ਨੀਂਦ ‘ਚ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਿਆ ਕਿ ਉਸ ਦੇ ਸਰੀਰ ‘ਚ ਬੈਸਿਲਸ ਸੇਰੇਸ ਨਾਂ ਦਾ ਬੈਕਟੀਰੀਆ ਫੈਲ ਗਿਆ ਸੀ। ਇਸ ਕਾਰਨ ਉਸ ਦਾ ਲੀਵਰ ਫੇਲ੍ਹ ਹੋ ਗਿਆ ਤੇ ਅਚਾਨਕ ਉਸ ਦੀ ਮੌਤ ਹੋ ਗਈ।
7.ਇਸ ਕੇਸ ਤੋਂ ਬਾਅਦ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਡੇ ਖਾਣੇ ਦਾ ਸੁਆਦ ਬਦਲ ਗਿਆ ਹੈ, ਜਾਂ ਉਸ ਵਿੱਚੋਂ ਸਮੈਲ ਆ ਰਹੀ ਹੈ ਤਾਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਅਜਿਹਾ ਖਾਣਾ ਬਿਲਕੁਲ ਨਾ ਖਾਓ।