ਫਿੱਟ ਰਹਿਣ ਲਈ ਅਪਣਾਓ ਇਹ ਟਿਪਸ
ਅਕਸਰ ਲੋਕਾਂ ਨੂੰ ਆਪਣੇ ਬਿਜ਼ੀ ਸ਼ੈਡਿਊਲ ਦੇ ਚਲਦਿਆਂ ਆਪਣੇ ਆਪ ਨੂੰ ਫਿੱਟ ਰੱਖਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਟਿਪਸ ਦਸਾਂਗੇ ਜਿਸ ਨਾਲ ਤੁਸੀਂ ਬਿਜ਼ੀ ਸ਼ੈਡਿਊਲ 'ਚ ਵੀ ਆਸਾਨੀ ਨਾਲ ਫਿੱਟ ਰਹਿ ਸਕਦੇ ਹੋ।
-ਫਾਸਟ ਫੂਡ ਤੋਂ ਦੂਰ ਰਹੋ ਤੇ ਫਲ, ਹਰੀਆਂ ਸਬਜ਼ੀਆਂ, ਨੱਟਸ ਆਦਿ ਨੂੰ ਖਾਣੇ 'ਚ ਸ਼ਾਮਿਲ ਕਰੋ।-ਬੂਰੀਆਂ ਆਦਤਾਂ ਜਿਵੇਂ ਸ਼ਰਾਬ ਪੀਣਾ ਤੇ ਤੰਬਾਕੂਨੋਸ਼ੀ ਆਦਿ ਦਾ ਸਿਹਤ 'ਤੇ ਖਰਾਬ ਪ੍ਰਭਾਵ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਵੋ।
-30 ਮਿੰਟ ਸੈਰ ਕਰੋ। ਯੋਗ ਜਾਂ ਹਲਕੀ ਕਸਰਤ ਵੀ ਕਰ ਸਕਦੇ ਹੋ।
-ਹਾਈਡਰੇਟਿਡ ਰਹਿਣ ਲਈ ਹਮੇਸ਼ਾ ਇੱਕ ਦਿਨ 'ਚ ਘੱਟੋ-ਘੱਟ 8 ਗਲਾਸ ਪਾਣੀ ਪੀਓ।
-ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ 5 ਮਿੰਟ ਮੈਡੀਟੇਸ਼ਨ ਕਰੋ।