ਜੇ ਜਾਨ ਪਿਆਰੀ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪਉ ਪਛਤਾਉਣਾ
, , ,
1.ਸਰੀਰ ਨੂੰ ਸੁਡੌਲ ਢਾਂਚਾ ਦੇਣ ਲਈ ਹੱਡੀਆਂ ਮਜ਼ਬੂਤ ਹੋਣੀਆਂ ਜ਼ਰੂਰੀ ਹਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਾਫੀ ਜ਼ਰੂਰਤ ਹੁੰਦੀ ਹੈ। ਹੱਡੀਆਂ ਵਿੱਚ ਇਨ੍ਹਾਂ ਚੀਜ਼ਾਂ ਦੀ ਕਮੀ ਨਾਲ ਇਹ ਕਮਜ਼ੋਰ ਤੇ ਖੋਖਲੀਆਂ ਹੋ ਜਾਂਦੀਆਂ ਹਨ।
2.ਹੱਡੀਆਂ ਨੂੰ ਖੋਖਲਾ ਬਣਾਉਣ ਦਾ ਜ਼ਿੰਮੇਵਾਰ ਸਿਰਫ ਵਿਟਾਮਿਨ ਨਹੀਂ ਹੁੰਦੇ, ਬਲਕਿ ਸਾਡੀਆਂ ਕੁਝ ਆਦਤਾਂ ਵੀ ਹੱਡੀਆਂ ਨੂੰ ਖੋਖਲਾ ਕਰ ਦਿੰਦੀਆਂ ਹਨ। ਇਨ੍ਹਾਂ ਆਦਤਾਂ ਵਿੱਚ ਸਭ ਤੋਂ ਜ਼ਿਆਦਾ ਸਾਡੇ ਖਾਣ-ਪੀਣ ਦੀਆਂ ਆਦਤਾਂ ਸ਼ਾਮਲ ਹੁੰਦੀਆਂ ਹਨ। ਅਸੀਂ ਰੋਜ਼ਾਨਾ ਅਜਿਹੀਆਂ ਚੀਜ਼ਾਂ ਖਾਂਦੇ ਹਾਂ, ਜੋ ਹੱਡੀਆਂ ਨੂੰ ਖੋਖਲਾ ਬਣਾ ਰਹੀਆਂ ਹਨ। ਇਸ ਖਬਰ ਵਿੱਚ ਉਹ ਚੀਜ਼ਾਂ ਬਾਰੇ ਦੱਸਾਂਗੇ।
3. ਨਮਕ: ਬਹੁਤ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਖਾਣੇ ਨਾਲ ਅਲੱਗ ਤੋਂ ਨਮਕ ਖਾਣ ਦੀ ਆਦਤ ਹੁੰਦੀ ਹੈ। ਪਰ ਇਹੀ ਆਦਤ ਹੱਡੀਆਂ ਨੂੰ ਖੋਖਲਾ ਬਣਾ ਰਹੀ ਹੈ। ਦਰਅਸਲ ਨਮਕ ਵਿੱਚ ਸੋਡੀਅਮ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਸਰੀਰ ਅੰਦਰ ਜਾਣ ਬਾਅਦ ਕੈਲਸ਼ੀਅਮ ਨੂੰ ਯੂਰੀਨ ਜ਼ਰੀਏ ਬਾਹਰ ਕੱਢ ਦਿੰਦਾ ਹੈ।
4.ਚਾਕਲੇਟ: ਚਾਕਲੇਟ ਅਜਿਹੀ ਚੀਜ਼ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ। ਪਰ ਜ਼ਿਆਦਾ ਚਾਕਲੇਟ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਜੇ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਚਾਕਲੇਟ ਖਾਣਾ ਬੰਦ ਕਰ ਦਿਓ। ਨਹੀਂ ਤਾਂ ਚਾਕਲੇਟ ਵਿੱਚ ਮੌਜੂਦ ਸ਼ੂਗਰ ਤੇ ਆਕਸਲੇਟ ਸਰੀਰ ਦੇ ਕੈਲਸ਼ੀਅਮ ਨੂੰ ਐਬਜ਼ਾਰਬ ਨਹੀਂ ਕਰਨ ਦਿੰਦਾ।
5.ਸ਼ਰਾਬ: ਸ਼ਰੀਬ ਵੀ ਸਰੀਰ ਵਿੱਚ ਕੈਲਸ਼ੀਅਮ ਘੱਟ ਹੋਣ ਦਾ ਵੱਡਾ ਕਾਰਨ ਹੈ। ਇਸ ਨਾਲ ਵੀ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
6. ਬੱਤਾ: ਬੱਤਾ, ਯਾਨੀ ਕੋਲਡ ਡ੍ਰਿੰਕਸ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਤੇ ਫਾਸਫੋਰਸ ਹੱਡੀਆਂ ਨੂੰ ਖੋਖਲਾ ਕਰ ਦਿੰਦਾ ਹੈ। ਇਸ ਲਈ ਡਾਕਟਰ ਬੱਤੇ ਪੀਣ ਦੀ ਸਲਾਹ ਨਹੀਂ ਦਿੰਦੇ।