ਹਦਵਾਣਾ ਹੀ ਨਹੀਂ, ਇਸ ਦੇ ਬੀਜਾਂ 'ਚ ਵੀ ਲੁਕਿਆ ਸਿਹਤ ਦਾ ਖ਼ਜ਼ਾਨਾ, ਇਸ ਤਰ੍ਹਾਂ ਕਰੋ ਸੇਵਨ

1.ਗਰਮੀ ਦੇ ਸੀਜ਼ਨ ਵਿੱਚ ਲੋਕ ਹਦਵਾਣੇ ਦਾ ਜ਼ਿਆਦਾ ਸੇਵਨ ਕਰਦੇ ਹਨ। ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
2.ਸਿਰਫ ਹਦਵਾਣਾ ਹੀ ਨਹੀਂ, ਇਸ ਦੇ ਬੀਜ ਵੀ ਸਿਹਤ ਲਈ ਰਾਮਬਾਣ ਹੁੰਦੇ ਹਨ। ਹਦਵਾਣੇ ਦੇ ਬੀਜ ਨੂੰ ਜੇ ਉਬਾਲ ਕੇ ਖਾਧਾ ਜਾਏ ਤਾਂ ਕਈ ਗੰਭੀਰ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਹਦਵਾਣੇ ਦੇ ਬੀਜ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਤਾਂਬੇ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ।
3. ਡਾਕਟਰਾਂ ਮੁਤਾਬਕ 100 ਗ੍ਰਾਮ ਹਦਵਾਣੇ ਦੇ ਬੀਜ ਵਿੱਚ ਕਰੀਬ 600 ਗ੍ਰਾਮ ਕੈਲੋਰੀ ਹੁੰਦੀ ਹੈ। ਇਨ੍ਹਾਂ ਬੀਜਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣ ਨਾਲ ਸਰੀਰ ਨੂੰ ਬੇਹੱਦ ਲਾਹਾ ਮਿਲਦਾ ਹੈ।
4. ਦਿਲ ਦੇ ਰੋਗਾਂ ਤੋਂ ਨਿਜਾਤ: ਹਦਵਾਣੇ ਦੇ ਬੀਜਾਂ ਵਿੱਚ ਮੈਗਨੀਸ਼ੀਅਮ ਬਹੁਤ ਹੁੰਦਾ ਹੈ ਜੋ ਦਿਲ ਨੂੰ ਸੁਰੱਖਿਅਤ ਕਰਦਾ ਹੈ। ਇਸ ਨਾਲ ਬਲੱਡ ਪਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਦਿਲ ਦੀਆਂ ਸਭ ਸਮੱਸਿਆਵਾਂ ਦੂਰ ਹੁੰਦੀਆਂ ਹਨ।
5.ਝੁਰੜੀਆਂ: ਜੇ ਰੋਜ਼ਾਨਾ ਹਦਵਾਣੇ ਦੇ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਚਿਹਰੇ 'ਤੇ ਝੁਰੜੀਆਂ ਨਹੀਂ ਆਉਂਦੀਆਂ। ਬੀਜਾਂ ਵਿੱਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
6.ਸ਼ੂਗਰ: ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਖਾਲੀ ਪੇਟ ਹਦਵਾਣੇ ਦੇ ਬੀਜ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਸ਼ੂਗਰ ਦੀ ਸਮੱਸਿਆ ਦੂਰ ਰਹਿੰਦੀ ਹੈ। ਇਹ ਕੁਦਰਤੀ ਇਲਾਜ ਵੀ ਹੈ।
7.ਪ੍ਰਜਣਨ ਸਮਰਥਾ: ਹਦਵਾਣੇ ਦੇ ਬੀਜਾਂ ਵਿੱਚ ਲਾਈਕੋਪੀਨ ਹੁੰਦਾ ਹੈ ਜੋ ਪੁਰਸ਼ਾਂ ਦੀ ਪ੍ਰਜਣਨ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਜੇ ਪ੍ਰਜਣਨ ਸਮਰਥਾ ਵਧਾਉਣੀ ਹੈ ਤਾਂ ਹਦਵਾਣੇ ਬੀਜਾਂ ਦਾ ਸੇਵਨ ਕਰੋ।
8.ਬੀਜ ਨੂੰ ਇੰਝ ਪਕਾਓ: 2 ਲੀਟਰ ਪਾਣੀ ਵਿੱਚ ਲਗਪਗ 100 ਗ੍ਰਾਮ ਬੀਜਾਂ ਨੂੰ 15 ਮਿੰਟ ਲਈ ਉਬਾਲੋ। ਇਨ੍ਹਾਂ ਬੀਜਾਂ ਨੂੰ ਦੋ ਦਿਨਾਂ ਅੰਦਰ ਪੀ ਕੇ ਖ਼ਤਮ ਕਰੋ। ਹਫ਼ਤੇ ਵਿੱਚ ਕਰੀਬ ਦੋ ਵਾਰ ਇੰਝ ਕਰੋ। ਅਜਿਹਾ ਕਰਨ ਨਾਲ ਸਾਰੀਆਂ ਸਮੱਸਿਆਵਾਂ ਦੂਰ ਰਹਿਣਗੀਆਂ। ਇਸ ਦੇ ਨਾਲ ਹੀ ਬੀਜਾਂ ਨੂੰ ਸੁਕਾ ਕੇ ਖਾਣ ਨਾਲ ਵੀ ਬਹੁਤ ਲਾਭ ਹੁੰਦਾ ਹੈ।