ਲੱਸੀ ਵਿੱਚ ਸ਼ਹਿਦ ਪਾ ਕੇ ਪੀਣ ਦੇ ਫ਼ਾਇਦੇ
ਆਦਿ-ਵਾਸੀ ਦੇ ਜੀਵਨ ਵਿੱਚ ਸ਼ਹਿਦ ਨਾ ਸਿਰਫ਼ ਵੇਤਨ ਦਾ ਸ੍ਰੋਤ ਹੈ ਬਲਕਿ ਇਸ ਨੂੰ ਸਿਹਤਮੰਦ ਜੀਵਨ ਲਈ ਵੀ ਬੜਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਅਨੇਕ ਤਰ੍ਹਾਂ ਦੇ ਸਰੀਰਕ ਵਿਕਾਰਾਂ ਲਈ ਸ਼ਹਿਦ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਚੱਲੋ ਅੱਜ ਜਾਣਦੇ ਹਾਂ ਸ਼ਹਿਦ ਦੇ ਕੁਝ ਰੌਚਕ ਗੁਣਾਂ ਤੇ ਇਸ ਨਾਲ ਜੁੜੇ ਰਿਵਾਇਤੀ ਨੁਸਖ਼ਿਆਂ ਬਾਰੇ...
ਆਦਿ-ਵਾਸੀ ਬੱਚਿਆਂ ਨੂੰ ਸਵੇਰੇ ਰੋਟੀ ਨਾਲ ਸ਼ਹਿਦ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਦ ਯਾਦਦਾਸ਼ਤ ਬਿਹਤਰ ਕਰਨ ਲਈ ਉੱਤਮ ਹੈ। ਸ਼ਹਿਦ ਨੂੰ ਲੱਸੀ ਨਾਲ ਲੈਣ ਨਾਲ ਯਾਦਦਾਸ਼ਤ ਵਧਦੀ ਹੈ। ਸ਼ਹਿਦ ਸ਼ੁੱਧ ਹੋਵੇ ਤਾਂ ਰੋਜ਼ਾਨਾ ਇੱਕ ਬੂੰਦ ਦੋਵੇਂ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਸਫ਼ਾਈ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਨੇਤਰ ਜੋਤੀ ਲਈ ਸ਼ਹਿਦ ਇੱਕ ਬਿਹਤਰ ਉਪਾਅ ਹੈ।
ਬੱਚਿਆਂ ਦੇ ਜਦ ਦੰਦ ਆਉਂਦੇ ਹਨ ਤਾਂ ਮਸੂੜ੍ਹਿਆਂ ਵਿੱਚ ਸੋਜ ਆ ਜਾਂਦੀ ਹੈ ਤੇ ਇੰਨਾ ਵਿੱਚ ਦਰਦ ਵੀ ਬਹੁਤ ਹੋਣ ਲੱਗਦਾ ਹੈ। ਅਜਿਹੀ ਹਾਲਤ ਵਿੱਚ ਮਸੂੜ੍ਹਿਆਂ ਵਿੱਚ ਸ਼ਹਿਦ ਲਾਉਣ ਤੋਂ ਆਰਾਮ ਮਿਲਦਾ ਹੈ। ਟਾਇਲਟ ਜਾਣ ਤੋਂ ਪਹਿਲਾਂ ਸ਼ਹਿਦ ਨੂੰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਰੋਜ਼ਾਨਾ 3-4 ਮਹੀਨੇ ਤੱਕ ਲੈਣ ਨਾਲ ਵਜ਼ਨ ਘਟਦਾ ਹੈ।
ਕਈ ਇਲਾਕਿਆਂ ਵਿੱਚ ਜਾਣਕਾਰ ਮੰਨਦੇ ਹਨ ਕਿ ਦੋ ਚਮਚ ਸ਼ਹਿਦ ਤੇ ਅੱਧੇ ਕੱਟੇ ਨਿੰਬੂ ਦਾ ਰਸ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਪੀਣ ਰੋਜ਼ਾਨਾ ਸਵੇਰੇ ਲੈਣ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਸ਼ਹਿਦ ਜੇਕਰ ਦੁੱਧ ਦੇ ਨਾਲ ਮਿਲਾ ਕੇ ਲਿਆ ਜਾਵੇ ਤਾਂ ਇਹ ਦਿਲ, ਦਿਮਾਗ਼ ਤੇ ਪੇਟ ਦੇ ਲਈ ਫ਼ਾਇਦੇਮੰਦ ਹੁੰਦਾ ਹੈ।
ਗਰਮੀਆਂ ਵਿੱਚ ਅਕਸਰ ਨਿੰਬੂ ਪਾਣੀ ਦੇ ਨਾਲ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਊਰਜਾ ਤੇ ਠੰਢਕ ਮਿਲਦੀ ਹੈ। ਆਦਿਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਦ ਦਾ ਸੇਵਨ ਰੋਜ਼ਾਨਾ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਚੁਸਤ-ਦਰੁਸਤ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ, ਨਾਲ ਹੀ ਤਾਕਤ ਨੂੰ ਬਣਾਈ ਰੱਖਣ ਥਕਾਵਟ ਦੂਰ ਕਰਦਾ ਹੈ।
ਪਾਤਾਲ ਕੋਟ ਦੇ ਆਦਿ-ਵਾਸੀ ਕੱਟੇ ਅੰਗਾਂ, ਜ਼ਖ਼ਮਾਂ ਤੇ ਸਰੀਰ ਦੇ ਜਲ ਜਾਣ ਤੇ ਸ਼ਹਿਦ ਨੂੰ ਲਾਉਂਦੇ ਹਨ। ਉਂਜ ਵੀ ਸ਼ਹਿਦ ਦੇ ਐਂਟੀਬੈਂਕਟਰੀਅਲ ਗੁਣਾਂ ਨੂੰ ਆਧੁਨਿਕ ਵਿਗਿਆਨ ਵੀ ਮੰਨਦੇ ਹਨ। ਆਦਿ-ਵਾਸੀ ਸ਼ਹਿਦ ਦੇ ਨਾਲ ਚੁਣਾ ਮਿਲਾ ਕੇ ਮੱਥੇ 'ਤੇ ਲਾਉਂਦੇ ਹਨ ਜਿਸ ਨਾਲ ਸਿਰ ਦਰਦ ਵਿੱਚ ਆਰਾਮ ਮਿਲਦਾ ਹੈ। ਸ਼ਹਿਦ ਦਿਮਾਗ਼ ਨੂੰ ਠੰਢਾ ਰੱਖਦਾ ਹੈ ਤੇ ਸਿਰ ਦਰਦ ਦੇ ਅਸਰ ਨੂੰ ਘੱਟ ਕਰਨ ਵਿੱਚ ਕਾਰਗਰ ਹੁੰਦਾ ਹੈ।