ਡੀ.ਏ.ਵੀ ਕਾਲਜ ਮਲੋਟ ਵਿਖੇ ਐਨ.ਐੱਸ.ਐੱਸ ਕੈਂਪ ਦਾ ਛੇਵਾਂ ਦਿਨ ਰਿਹਾ ਰੋਮਾਂਚਕ
ਡੀ.ਏ.ਵੀ ਕਾਲਜ ਮਲੋਟ ਵਿਖੇ ਚੱਲ ਰਹੇ ਸੱਤ ਰੋਜਾ ਐਨ.ਐੱਸ.ਐੱਸ ਕੈਂਪ ਦੇ ਛੇਵੇਂ ਦਿਨ ਆਰਟ ਆਫ਼ ਲਿਵਿੰਗ ਵਿਸ਼ੇ 'ਤੇ ਲੈੱਕਚਰ ਕਰਵਾਇਆ ਗਿਆ। ਇਸ ਵਿੱਚ ਉੱਚੇਚੇ ਤੌਰ 'ਤੇ ਦੀਪਕ ਮੱਕੜ ਅਤੇ ਆਰਤੀ ਮੱਕੜ ਪਹੁੰਚੇ।
ਮਲੋਟ : ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸੁਦੇਸ਼ ਕੁਮਾਰ ਗਰੋਵਰ, ਐਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਜਸਬੀਰ ਕੌਰ ਅਤੇ ਵਿੱਕੀ ਕਾਲੜਾ ਦੀ ਅਗਵਾਈ ਵਿੱਚ ਚੱਲ ਰਹੇ ਸੱਤ ਰੋਜਾ ਐਨ.ਐੱਸ.ਐੱਸ ਕੈਂਪ ਦੇ ਛੇਵੇਂ ਦਿਨ ਆਰਟ ਆਫ਼ ਲਿਵਿੰਗ ਵਿਸ਼ੇ 'ਤੇ ਲੈੱਕਚਰ ਕਰਵਾਇਆ ਗਿਆ। ਇਸ ਵਿੱਚ ਉੱਚੇਚੇ ਤੌਰ 'ਤੇ ਦੀਪਕ ਮੱਕੜ ਅਤੇ ਆਰਤੀ ਮੱਕੜ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੰਦਗੀ ਜਿਉਣ ਦੀ ਕਲਾ-ਜਿੰਦਗੀ ਕਿਵੇਂ ਜੀ ਜਾਵੇ, ਯੋਗਾ ਅੰਤਰ ਧਿਆਨ, ਪ੍ਰਾਣਾਯਾਮ ਦੀਆਂ ਵਿਧੀਆਂ ਆਦਿ ਬਾਰੇ ਸਮਝਾਇਆ।
ਇਸ ਤੋਂ ਬਾਅਦ ਡਾ. ਬ੍ਰਹਮਵੇਦ ਸ਼ਰਮਾ ਨੇ ਐਨ.ਐੱਸ.ਐੱਸ ਦੇ ਮੂਲ ਮੰਤਰ, ਨੈਤਿਕਤਾ ਤੇ ਵਿਦਿਆਰਥੀਆਂ 'ਚ ਚੰਗੇ ਗੁਣਾਂ ਦੇ ਵਿਕਾਸ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਇੱਕ ਪੋਸਟਰ ਮੇਕਿੰਗ ਤੇ ਭਾਸ਼ਣ ਪ੍ਰਤੀਯੋਗਿਤਾ ਵੀ ਕਰਵਾਈ ਗਈ। ਅਖੀਰ ਵਿੱਚ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਿਰ ਸੀ।
Author : Malout Live