ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?
ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਾਉਣ ਨਾਲ ਇਹ ਛੇਤੀ ਚਿੱਟੇ ਹੋ ਜਾਂਦੇ ਹਨ। ਅਜਿਹਾ ਬਿਲਕੁਲ ਨਹੀਂ ਹੈ, ਸਗੋਂ ਰੋਜ਼ਾਨਾ ਵਾਲਾਂ ‘ਚ ਤੇਲ ਲਾਉਣ ਨਾਲ ਇਹ ਜ਼ਿਆਦਾ ਮਜ਼ਬੂਤ ਹੁੰਦੇ ਹਨ।
ਗਰਮ ਤੇਲ ਦੀ ਮਾਲਸ਼ ਕਰਨ ਦੇ ਫਾਇਦੇ-
ਇਹ ਗੱਲ ਜ਼ਰੂਰ ਹੈ ਕਿ ਵਾਲਾਂ ‘ਚ ਤੇਲ ਲਾਉਣ ਨਾਲ ਕਾਫੀ ਦੇਰ ਤੱਕ ਵਾਲਾਂ ‘ਚੋਂ ਬਦਬੂ ਆਉਂਦੀ ਹੈ ਤੇ ਵਾਲ ਚਿਪਚਿਪੇ ਹੋ ਜਾਂਦੇ ਹਨ ਤੇ ਸਹੀ ਤਰੀਕੇ ਨਾਲ ਨਾ ਧੋਣ ‘ਤੇ ਵਾਲ ਝੜਨ ਵੀ ਲੱਗ ਜਾਂਦੇ ਹਨ। ਇਸ ਕਰਕੇ ਵਾਲਾਂ ਨੂੰ ਰੋਜ਼ਾਨਾ ਧੋਣਾ ਚਾਹੀਦਾ ਹੈ। ਵਾਲਾਂ ‘ਚ ਤੇਲ ਗਰਮ ਕਰਕੇ ਲਾਉਣਾ ਚਾਹੀਦਾ ਹੈ। ਤੇਲ ਲਾਉਣ ਤੋਂ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋਵੋ ਤਾਂ ਕਿ ਸਾਰਾ ਤੇਲ ਤੇ ਚਿਪਚਿਪਾਹਟ ਵਾਲਾਂ ‘ਚੋਂ ਦੂਰ ਹੋ ਜਾਵੇ।
ਫਾਇਦੇ-
1. ਰੁੱਖਾਪਨ ਦੂਰ-
ਜੇਕਰ ਤੁਹਾਡੇ ਵਾਲ ਕਾਫੀ ਉਲਝੇ ਹੋਏ ਹਨ ਤਾਂ ਹਰ ਰੋਜ਼ ਵਾਲਾਂ ਨੂੰ ਤੇਲ ਲਾਓ। ਇਸ ਨਾਲ ਵਾਲਾਂ ਦਾ ਰੁਖਾਪਣ ਦੂਰ ਹੋਵੇਗਾ।
2 ਮੁਲਾਇਮ ਤੇ ਚਮਕ-
ਵਾਲਾਂ ‘ਚ ਹਰ ਰੋਜ਼ ਤੇਲ ਲਾਉਣ ਨਾਲ ਵਾਲ ਮੁਲਾਇਮ ਤੇ ਚਮਕਦਾਰ ਬਣਦੇ ਹਨ।
3. ਪ੍ਰਦੂਸ਼ਣ ਤੋਂ ਬਚਾਅ-
ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਤਾਂ ਮਿੱਟੀ ਅਕਸਰ ਸਾਡੇ ਵਾਲਾਂ ‘ਚ ਫਸ ਜਾਂਦੀ ਹੈ, ਜਿਸ ਨਾਲ ਸਾਡੇ ਵਾਲ ਖਰਾਬ ਹੋ ਜਾਂਦੇ ਹਨ। ਇਸ ਕਰਕੇ ਬਾਹਰ ਜਾਣ ਤੋਂ ਪਹਿਲਾਂ ਵਾਲਾਂ ਨੂੰ ਤੇਲ ਲਾ ਲਵੋ, ਇਸ ਨਾਲ ਗੰਦਗੀ ਤੁਹਾਡੇ ਵਾਲਾਂ ਨੂੰ ਖਰਾਬ ਨਹੀਂ ਕਰੇਗੀ।
4. ਵਾਲ ਨਹੀਂ ਹੁੰਦੇ ਖਰਾਬ-
ਵਾਲਾਂ ਨੂੰ ਨਿਯਮਿਤ ਰੂਪ ‘ਚ ਤੇਲ ਲਾਉਣ ਨਾਲ ਇਹ ਖਰਾਬ ਨਹੀਂ ਹੁੰਦੇ। ਹਰ ਰੋਜ਼ ਰਾਤ ਨੂੰ ਵਾਲਾਂ ‘ਚ ਤੇਲ ਲਾ ਕੇ 10 ਮਿੰਟ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਪੂਰਾ ਪੋਸ਼ਣ ਮਿਲੇਗਾ।
5. ਵਾਲਾਂ ਨੂੰ ਮਿਲਦੀ ਪ੍ਰੋਟੀਨ-
ਵਾਲਾਂ ਨੂੰ ਪ੍ਰੋਟੀਨ ਦੇਣ ਲਈ ਤੇਲ ਦੀ ਮਾਲਸ਼ ਬਹੁਤ ਜ਼ਰੂਰੀ ਹੈ। ਇਸ ਕਰਕੇ ਜ਼ਰੂਰੀ ਨਹੀਂ ਤੁਸੀ ਸਰੋਂ ਦੇ ਤੇਲ ਦੀ ਹੀ, ਸਗੋਂ ਬਾਦਾਮ ਦਾ ਤੇਲ, ਆਂਵਲਾ ਤੇਲ ਆਦਿ ਹੀ ਵੀ ਵਰਤੋਂ ਕਰ ਸਕਦੇ ਹੋ।
6. ਵਾਲਾਂ ਨੂੰ ਲੰਬਾ ਕਰਨਾ-
ਜੇਕਰ ਤੁਸੀ ਆਪਣੇ ਵਾਲਾਂ ਨੂੰ ਲੰਬੇ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਵਾਲਾਂ ਨੂੰ ਤੇਲ ਦੀ ਮਾਲਸ਼ ਕਰੋ। ਇਸ ਨਾਲ ਤੁਹਾਡੇ ਵਾਲ ਲੰਬੇ ਵੀ ਹੋਣਗੇ ਤੇ ਮਜ਼ਬੂਤ ਵੀ।