ਇਹ ਘਰੇਲੂ ਤਰੀਕੇ ਮਿੰਟਾਂ ''ਚ ਦੂਰ ਕਰ ਦੇਣਗੇ ਤੁਹਾਡੇ ਗੋਡਿਆਂ ਦਾ ਦਰਦ
ਗੋਡਿਆਂ ਦਾ ਦਰਦ ਹਲਕਾ ਹੋਵੇ ਜਾਂ ਫਿਰ ਤੇਜ਼, ਖ਼ਤਰਨਾਕ ਹੁੰਦਾ ਹੈ। 40 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਇਹ ਸਮੱਸਿਆ ਆਮ ਹੈ। ਪਰ ਕਈ ਵਾਰ ਇਹ ਘੱਟ ਉਮਰ ਦੇ ਨੌਜਵਾਨਾਂ 'ਚ ਵੀ ਦੇਖਣ ਨੂੰ ਮਿਲਦਾ ਹੈ। ਗੋਡਿਆਂ ਦੇ ਦਰਦ ਨਾਲ ਨਿਪਟਣ ਲਈ ਬਹੁਤ ਸਾਰੇ ਘਰੇਲੂ ਉਪਾਅ ਹਨ, ਜਿਨ੍ਹਾਂ ਨੂੰ ਅਪਣਾਅ ਕੇ ਮਿੰਟਾਂ 'ਚ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ:
1. ਪਹਿਲਾਂ ਤਾਂ ਇਸ ਗੱਲ ਦੇ ਬਾਰੇ 'ਚ ਜਾਣ ਲਓ ਕਿ ਦਰਦ ਕਿਸ ਤਰ੍ਹਾਂ ਦਾ ਹੈ ਅਤੇ ਕਿਸ ਵਜ੍ਹਾ ਕਰਕੇ ਹੈ। ਤਾਂ ਹੀ ਇਸ ਦਾ ਘਰ 'ਚ ਇਲਾਜ ਕਰੋ ਕਿਉਂਕਿ ਕਈ ਵਾਰ ਗੋਡਿਆਂ ਦੇ ਦਰਦ ਨੂੰ ਕਿਸੇ ਸਰਜਰੀ ਦੀ ਲੋੜ ਹੁੰਦੀ। ਅਜਿਹੇ 'ਚ ਘਰ 'ਚ ਗੋਡਿਆਂ ਦਾ ਇਲਾਜ ਕਰਨ ਨਾਲ ਸਮੱਸਿਆ ਵੱਧ ਸਕਦੀ ਹੈ।
2. ਜੇਕਰ ਦਰਦ ਜਲਣ, ਆਰਥੋਰਾਈਟਸ ਜਾਂ ਫਿਰ ਕਿਸੇ ਛੋਟੀ-ਮੋਟੀ ਸੱਟ ਕਰਕੇ ਹੈ ਤਾਂ ਇਸ ਦਾ ਇਲਾਜ ਘਰ 'ਚ ਹੀ ਕੀਤਾ ਦਾ ਸਕਦਾ ਹੈ। ਸਭ ਤੋਂ ਪਹਿਲਾਂ ਪੈਰਾਂ 'ਤੇ ਠੰਡੀ ਪੱਟੀ ਰੱਖੋ ਜਾਂ ਫਿਰ ਬਰਫ਼ ਨਾਲ ਸੇਕ ਦਿਓ।
3. ਨਿੰਬੂ ਦੇ ਛੋਟੇ-ਛੋਟੇ ਟੁਕੜੇ ਕਰ ਲਓ ਅਤੇ ਉਨ੍ਹਾਂ ਨੂੰ ਇੱਕ ਸੂਤੀ ਕੱਪੜੇ 'ਚ ਲਪੇਟ ਲਓ। ਫਿਰ ਇਸ ਤੋਂ ਬਾਅਦ ਤਿਲਾਂ ਦੇ ਤੇਲ ਨੂੰ ਗਰਮ ਕਰੋ ਅਤੇ ਨਿੰਬੂ ਦੇ ਰਸ ਨਾਲ ਭਰੇ ਕੱਪੜੇ ਨੂੰ ਤੇਲ 'ਚ ਡਬੋ ਲਓ। ਇਸ ਨੂੰ ਦਰਦ ਵਾਲੀ ਥਾਂ 'ਤੇ ਰੱਖੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।
4. ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਹੁਣ ਇਸ 'ਚ ਲਸਣ ਦੀ ਇੱਕ ਕਲੀ ਪਾਓ ਅਤੇ ਫਿਰ ਇਸ ਨੂੰ ਭੂਰੀ ਹੋਣ ਤੱਕ ਪਕਾਓ। ਤੇਲ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਫਿਰ ਇਸ ਥਾਂ ਨੂੰ ਇੱਕ ਕੱਪੜੇ ਨਾਲ ਬੰਨ੍ਹ ਦਿਓ ਅਤੇ ਹਲਕੇ ਗਰਮ ਤੋਲੀਏ ਨਾਲ ਕੁਝ ਦੇਰ ਤੱਕ ਉੱਪਰੋਂ ਲਪੇਟ ਦਿਓ। ਇਸ ਪ੍ਰਕਿਰਿਆ ਨੂੰ ਹਫ਼ਤੇ 'ਚ 2 ਤੋਂ 3 ਵਾਰ ਰੋਜ਼ਾਨਾ ਕਰੋ।
5. ਸਫੈਦੇ ਦੇ ਤੇਲ ਨੂੰ ਗੋਡਿਆਂ 'ਤੇ ਮਲੋ ਅਤੇ ਕੁਝ ਦੇਰ ਲਈ ਧੁੱਪੇ ਬੈਠ ਜਾਓ। ਇਸ ਤੇਲ ਨੂੰ ਮਲਣ ਨਾਲ ਗੋਡਿਆਂ ਦੇ ਦਰਦ ਤੋਂ ਕਾਫ਼ੀ ਛੁਟਕਾਰਾ ਮਿਲ ਜਾਂਦਾ ਹੈ।