ਜ਼ਿਆਦਾ ਚਾਹ ਪੀਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ

 ਚਾਹ ਪੀਣ ਦੀ ਆਦਤ ਕਈ ਵਾਰ ਲਤ ਬਣ ਜਾਂਦੀ ਹੈ ਅਤੇ ਇਹ ਲਤ ਹੀ ਤੁਹਾਨੂੰ ਬਿਮਾਰ ਕਰਨ ਲਈ ਕਾਫੀ ਹੈ। ਅਸਲ ‘ਚ ਜ਼ਿਆਦਾ ਚਾਹ ਪੀਣਾ ਅਤੇ ਖਾਲੀ ਟੀਢ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲਿਆਂ ਹੋ ਜਾਂਦੀਆਂ ਹਨ।
ਇਹ ਬਿਮਾਰੀ ਖਾਸਕਰ ਹੱਡੀਆਂ ‘ਚ ਦਰਦ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਪਿੱਠ, ਹੱਥਾਂ-ਪੈਰਾਂ ਅਤੇ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਚਾਹ ‘ਚ ਮੌਜੂਦ ਫਲੋਰਾਈਡ ਮਿਨਰਰਲ ਹੱਡੀਆਂ ਲਈ ਸਭ ਤੋਂ ਵੱਡਾ ਖ਼ਤਰਾ ਹੁੰਦਾ ਹੈ। ਫਲੋਰਾਈਡ ਦਾ ਜ਼ਿਆਦਾ ਸੇਵਨ ਹੱਡੀਆਂ ‘ਚ ਸਕੇਲੇਟਲ ਫਲੋਰੋਸੀਸ ਦੇ ਖ਼ਤਰੇ ਨੂੰ ਵਧਾਵਾ ਦਿੰਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਚਾਹ ਸ਼ਰੀਰ ਨੂੰ ਕੈਲਸ਼ਿਅਮ ਸੋਕਣ ਤੋਂ ਵੀ ਰੋਕਦੀ ਹੈ।
ਚਾਹ ਦਾ ਹੱਡੀਆਂ ਨੂੰ ਹੋਣ ਵਾਲਾ ਨੁਕਸਾਨ ਅਚਾਨਕ ਨਹੀਂ ਸਗੋਂ ਲੰਬੇ ਸਮੇਂ ਬਾਅਦ ਨਜ਼ਰ ਆਉਂਦਾ ਹੈ। ਚਾਹ ਪੀਣ ਦਾ ਅਸਰ ਚਾਹ ਦੀ ਕੁਆਲਟੀ, ਪੀਣ ਵਾਲੇ ਦੇ ਸ਼ਰੀਰ, ਚਾਹ ਦਾ ਸਮਾਂ ਅਤੇ ਚਾਹ ਬਣਾਉਨ ਦੇ ਤਰੀਕੇ ‘ਤੇ ਵੀ ਨਿਰਭਰ ਕਰਦਾ ਹੈ।
ਚਾਹ ਦੇ ਸ਼ੌਕਿਨ ਧਿਆਨ ਰੱਖਣ ਕੀ ਇੱਕ ਦਿਨ ‘ਚ ਚਾਹ ਦੇ 3 ਕੱਪ ਤੋਂ ਜ਼ਿਆਦਾ ਨਾ ਪੀਣ। ਹੋ ਸਕੇ ਤਾਂ ਆਮ ਚਾਹ ਨਾਲੋਂ ਹਰਬਲ ਟੀ ਜਾਂ ਗ੍ਰੀਨ ਟੀ ਦੀ ਵਰਤੋਂ ਕੀਤੀ ਜਾਵੇ। ਖਾਣ ਤੋਂ ਬਾਅਦ ਅਤੇ ਖਾਲੀ ਪੇਟ ਵੀ ਚਾਹ ਨਹੀਂ ਪੀਣੀ ਚਾਹਿਦੀ।