ਹੁਣ ਨਹੀਂ ਬੋਲ ਸਕੋਗੇ ਡਾਕਟਰ ਕੋਲ ਝੂਠ !
1.ਅਕਸਰ ਵੇਖਿਆ ਗਿਆ ਹੈ ਕਿ ਮਰੀਜ਼ ਆਪਣੀ ਖ਼ੁਰਾਕ ਸਬੰਧੀ ਡਾਕਟਰਾਂ ਨੂੰ ਝੂਠ ਬੋਲ ਦਿੰਦੇ ਹਨ ਪਰ ਹੁਣ ਇਹ ਝੂਠ ਬੋਲਣਾ ਮੁਸ਼ਕਲ ਹੋ ਜਾਏਗਾ।
2.ਵਿਗਿਆਨੀਆਂ ਨੇ ਅਜਿਹਾ ਬਲੱਡ ਟੈਸਟ ਵਿਕਸਤ ਕੀਤਾ ਹੈ ਜੋ ਦੱਸ ਸਕਦਾ ਹੈ ਕਿ ਤੁਸੀਂ ਕੀ ਖਾਧਾ ਹੈ ਤੇ ਕੀ ਨਹੀਂ। ਇਸ ਟੈਸਟ ਜ਼ਰੀਏ ਪਤਾ ਲੱਗੇਗਾ ਕਿ ਤੁਸੀਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਨੈਕਸ ਖਾਧੇ ਹਨ ਜਾਂ ਫਲ਼ ਤੇ ਸਬਜ਼ੀਆਂ।
3. ਗ਼ਲਤ ਖ਼ੁਰਾਕ ਕਰੌਨਿਕ ਡਿਸੀਜ਼ ਲਈ ਜ਼ਿੰਮੇਦਾਰ ਹੁੰਦੀ ਹੈ। ਇਸ ਲਈ ਡਾਕਟਰ ਸਿਹਤਮੰਦ ਖ਼ੁਰਾਕ ਖਾਣ ਦੀ ਸਲਾਹ ਦਿੰਦੇ ਹਨ। ਪਰ ਆਮ ਤੌਰ ’ਤੇ ਲੋਕ ਅਜਿਹਾ ਨਹੀਂ ਕਰਦੇ।
4.ਇਸ ਟੈਸਟ ਦੀ ਖੋਜ ਜੋਂਸ ਹਾਪਕਿੰਗਸ ਨੇ ਕੀਤੀ ਹੈ ਜੋ ਡਾਕਟਰਾਂ ਨੂੰ ਆਸਾਨੀ ਨਾਲ ਦੱਸ ਦਏਗਾ ਕਿ ਮਰੀਜ਼ ਉਨ੍ਹਾਂ ਦੀ ਸਲਾਹ ਦਾ ਕਿੰਨਾ ਕੁ ਪਾਲਣ ਕਰ ਰਹੇ ਹਨ।
5.ਕਈ ਖੋਜਾਂ ਵਿੱਚ ਸਾਬਤ ਹੋਇਆ ਹੈ ਕਿ ਸੰਤੁਲਤ ਖੁਰਾਕ ਨਾਲ ਨਾ ਸਿਰਫ ਊਰਜਾ ਮਿਲਦੀ ਹੈ ਬਲਕਿ ਦਿਮਾਗ ਵੀ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੋਟਾਪੇ ਤੇ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
6. ਇਸ ਟੈਸਟ ਨੂੰ ਵਿਕਸਿਤ ਕਰਨ ਲਈ 329 ਲੋਕਾਂ ਦਾ ਟਰਾਇਲ ਲਿਆ ਗਿਆ ਜਿਸ ਵਿੱਚ ਮਰੀਜ਼ਾਂ ਦੀ ਖ਼ੁਰਾਕ ਬਾਰੇ ਉਨ੍ਹਾਂ ਨੂੰ ਪੁੱਛ ਕੇ ਟੈਸਟਾਂ ਦੇ ਨਤੀਜਿਆਂ ਦੀ ਤੁਲਨਾ ਕੀਤੀ ਗਈ ਸੀ।
7. ਹੁਣ ਦੇਖਣਾ ਇਹ ਹੈ ਕਿ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਟੈਸਟ ਕਿੰਨਾ ਕਾਮਯਾਬ ਹੁੰਦਾ ਹੈ।
8.ਇਹ ਤੱਥ ਖੋਜ ਦੇ ਆਧਾਰ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।