ਸਾਵਧਾਨ! ਸਵੇਰ ਦਾ ਨਾਸ਼ਤਾ ਨਾ ਕਰਨਾ ਯਾਨੀ ਜਾਨ ਦਾ ਖ਼ਤਰਾ

 ਕੀ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਅਤੇ ਰਾਤ ਦਾ ਖਾਣਾ ਵੀ ਦੇਰ ਨਾਲ ਖਾਂਦੇ ਹੋ, ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੇ ਨਾਲ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ ਇਸ ਦੀ ਚੇਤਾਵਨੀ ਖੋਜਕਾਰਾਂ ਨੇ ਦਿੱਤੀ ਹੈ।
ਪ੍ਰਿਵੇਂਟਿਵ ਕਾਰਡਿਓਲੋਜੀ ਦੇ ਯੂਰੋਪੀ ਜਨਰਲ ‘ਦ ਫਾਇੰਡਿੰਗਸ’ ‘ਚ ਛਪੇ ਖੋਜ ਪੱਤਰ ‘ਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਅਨਹੈਲਦੀ ਲਾਈਫਸਟਾਈਲ ਵਾਲੇ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਦੀ ਉਮੀਦ ਚਾਰ ਤੋਂ ਪੰਜ ਗੁਣਾ ਜ਼ਿਆਦਾ ਵੱਧ ਜਾਂਦੀ ਹੈ ਅਤੇ ਦੂਜਾ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ।
ਖੋਜ ਦੇ ਸਹਿ ਲੇਖਕ ਬ੍ਰਾਜ਼ੀਲ ਦੇ ਸਾਉ-ਪਾਉਲੀ ਸਰਕਾਰੀ ਯੂਨੀਵਰਸੀਟੀ ਦੇ ਮਾਰਕੋਸ ਮਿਨੀਕੁਚੀ ਦਾ ਕਹਿਣਾ ਹੈ, “ਸਾਡੀ ਖੋਜ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਖਾਣਾ ਖਾਣ ਦੇ ਗਲਤ ਤਰੀਕਿਆਂ ਨੂੰ ਜਾਰੀ ਰਖਨ ਦੇ ਨਤੀਜੇ ਖ਼ਰਾਬ ਨਿਕਲ ਸਕਦੇ ਹਨ।”
ਇਹ ਰਿਸਰਚ ਦਿਲ ਦੇ ਦੌਰੇ ਦੇ ਸ਼ਿਕਾਰ 113 ਮਰੀਜਾਂ ‘ਤੇ ਕੀਤੀ ਗਈ ਜਿਨ੍ਹਾਂ ਦੀ ਉਮਰ ਕਰੀਬ 60 ਸਾਲ ਦੀ ਇਨ੍ਹਾਂ ‘ਚ 73 ਫੀਸਦ ਆਦਮੀ ਸੀ। ਜਿਨ੍ਹਾਂ ‘ਚ ਸਵੇਰੇ ਖਾਣਾ ਨਾ ਖਾਣ ਵਾਲੇ ਮਰੀਜਾਂ ਦੀ ਗਿਣਤੀ 58 ਫੀਸਦ, ਰਾਤ ਦਾ ਖਾਣਾ ਦੇਰ ਨਾਲ ਕਰਨ ਵਾਲੇ 51 % ਅਤੇ ਦੋਵੇਂ ਤਰ੍ਹਾਂ ਦੇ 48 ਫੀਸਦ ਮਰੀਜ ਸੀ।
ਇਸ ਤੋਂ ਬਾਅਦ ਸਭ ਨੂੰ ਆਪਣੀ ਖਾਣ ਪੀਣ ਦੀ ਆਦਤਾਂ ‘ਚ ਸੁਧਾਰ ਕਰਨ ਦੀ ਗੱਲ ਕੀਤੀ ਗਈ। ਸੌਣ ਤੋਂ ਕਰੀਬ 2 ਘੰਟੇ ਪਹਿਲਾਂ ਖਾਣਾ ਖਾਣ ਦੀ ਸਲਾਹ ਦਿੱਤੀ ਗਈ।