ਬਦਹਜ਼ਮੀ ਭਿਆਨਕ ਬਿਮਾਰੀਆਂ ਦੀ ਜੜ੍ਹ, ਇਹ ਨੁਸਖੇ ਪਹੁੰਚਾਉਣਗੇ ਫਾਇਦਾ

1. ਅੱਜਕਲ੍ਹ ਦੀ ਦੁਨੀਆ ਵਿੱਚ ਆਪਣੇ ਖਾਣ-ਪੀਣ ’ਤੇ ਕੰਟਰੋਲ ਕਰਨਾ ਕਾਫੀ ਮੁਸ਼ਕਲ ਹੈ। ਖਾਣ-ਪੀਣ ’ਤੇ ਕੰਟਰੋਲ ਨਾ ਹੋਣ ਕਾਰਨ ਬਦਹਜ਼ਮੀ ਦੀ ਸਮੱਸਿਆ ਆਮ ਹੋ ਗਈ ਹੈ। ਬਦਹਜ਼ਮੀ ਕਾਰਨ ਗੈਸ, ਸਿਰ ਦਰਦ, ਪੇਟ ਦਰਦ, ਸੀਨੇ ਵਿੱਚ ਜਲਨ ਤੇ ਪੇਟ ਵਿੱਚ ਮਰੋੜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਬਦਹਜ਼ਮੀ ਦੀ ਬਿਮਾਰੀ ਦਾ ਜੇ ਸਮਾਂ ਰਹਿੰਦੇ ਇਲਾਜ ਨਾ ਕਰਾਇਆ ਜਾਏ ਤਾਂ ਅੱਗੇ ਜਾ ਕੇ ਇਹ ਬਵਾਸੀਰ ਵਰਗੀ ਗੰਭੀਰ ਬਿਮਾਰੀ ਨੂੰ ਜਨਮ ਦਿੰਦੀ ਹੈ। ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਚੂਰਨ ਤੇ ਦਵਾਈਆਂ ਉਪਲੱਬਧ ਹਨ ਪਰ ਕੁਝ ਆਸਾਨ ਘਰੇਲੂ ਤਰੀਕਿਆਂ ਦੀ ਮਦਦ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
3. ਬਦਹਜ਼ਮੀ ਨੂੰ ਦੂਰ ਕਰਨ ਲਈ ਸੌਂਫ ਬੇਹੱਦ ਕਾਰਗਾਰ ਹੈ। ਖਾਣਾ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਬਦਹਜ਼ਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇ ਬਦਹਜ਼ਮੀ ਤੋਂ ਲੰਮੇ ਸਮੇਂ ਤੋਂ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਸੌਂਫ ਨੂੰ ਭੁੰਨ ਕੇ ਇਸ ਦਾ ਚੂਰਨ ਬਣਾ ਲਉ। ਇਸ ਚੂਰਨ ਨੂੰ ਘੋਲ ਕੇ ਦਿਨ ਵਿੱਚ ਦੋ ਵਾਰ ਪੀਣ ਨਾਲ ਬਦਹਜ਼ਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਬਦਹਜ਼ਮੀ ਤੋਂ ਨਿਜਾਤ ਪਾਉਣ ਲਈ ਸੇਬ ਦਾ ਸਿਰਕਾ ਵੀ ਮਦਦ ਹੁੰਦਾ ਹੈ। ਸੇਬ ਦੇ ਸਿਰਕੇ ਵਿੱਚ ਐਸਿਡਿਕ ਗੁਣ ਹੁੰਦੇ ਹਨ ਜੋ ਬਦਹਜ਼ਮੀ ਨੂੰ ਠੀਕ ਕਰਦੇ ਹਨ। ਇੱਕ ਚਮਚ ਸੇਬ ਦੇ ਸਿਰਕੇ ਨੂੰ ਇੱਕ ਕੱਪ ਪਾਣੀ ਵਿੱਚ ਪਾ ਕੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਬਦਹਜ਼ਮੀ ਤੋਂ ਰਾਹਤ ਮਿਲੇਗੀ।
5.ਬੇਕਿੰਗ ਸੋਡਾ ਆਸਾਨੀ ਨਾਲ ਬਾਜ਼ਾਰ ਵਿੱਚ ਉਪਲੱਬਧ ਹੋ ਜਾਂਦਾ ਹੈ। ਅੱਧੇ ਗਲਾਸ ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਕੇ ਪੀਣ ਨਾਲ ਬਦਹਜ਼ਮੀ ਦੀ ਪ੍ਰੇਸ਼ਾਨੀ ਤੋਂ ਨਿਜਾਤ ਮਿਲਦੀ ਹੈ।
6.ਅਦਰਕ ਬਦਹਜ਼ਮੀ ਨੂੰ ਦੂਰ ਕਰਨ ਵਿੱਚ ਰਾਮਬਾਣ ਦਵਾਈ ਹੈ। ਬਦਹਜ਼ਮੀ ਨੂੰ ਦੂਰ ਕਰਨ ਲਈ ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਚਬਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਇਲਾਵਾ ਅਦਰਕ ਦੇ ਰਸ ਨਾਲ ਨਿੰਬੂ ਦਾ ਰਸ ਅਤੇ ਕਾਲੇ ਤੇ ਸਫੈਦ ਨਮਕ ਨੂੰ ਮਿਲਾ ਕੇ ਪੀਣ ਨਾਲ ਵੀ ਬਦਹਜ਼ਮੀ ਨੂੰ ਦੂਰ ਕੀਤਾ ਜਾ ਸਕਦਾ ਹੈ।
7.ਸਵੇਰੇ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਤੇ ਇੱਕ ਨਿੰਬੂ ਮਿਲਾ ਕੇ ਪੀਣ ਨਾਲ ਪੇਟ ਠੀਕ ਤਰ੍ਹਾਂ ਨਾਲ ਸਾਫ ਹੋ ਜਾਂਦਾ ਹੈ।
8.ਐਲੋਵੇਰਾ ਨਾ ਸਿਰਫ ਬਦਹਜ਼ਮੀ ਬਲਕਿ ਕਈ ਹੋਰ ਬਿਮਾਰੀਆਂ ਲਈ ਵੀ ਬੇਹੱਦ ਕਾਰਗਾਰ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸਦੇ ਨਾਲ ਹੀ ਇਹ ਸਰੀਰ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ। ਦਿਨ ਵਿੱਚ ਘੱਟੋ-ਘੱਟ ਦੋ ਵਾਰ 10 ਤੋਂ 20 ਮਿਲੀਲੀਟਰ ਐਲੋਵੇਰਾ ਜੂਸ ਰੋਜ਼ੋਨੋ ਪੀਣਾ ਚਾਹੀਦਾ ਹੈ।
9.ਐਲੋਵੇਰਾ ਨਾ ਸਿਰਫ ਬਦਹਜ਼ਮੀ ਬਲਕਿ ਕਈ ਹੋਰ ਬਿਮਾਰੀਆਂ ਲਈ ਵੀ ਬੇਹੱਦ ਕਾਰਗਾਰ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸਦੇ ਨਾਲ ਹੀ ਇਹ ਸਰੀਰ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ। ਦਿਨ ਵਿੱਚ ਘੱਟੋ-ਘੱਟ ਦੋ ਵਾਰ 10 ਤੋਂ 20 ਮਿਲੀਲੀਟਰ ਐਲੋਵੇਰਾ ਜੂਸ ਰੋਜ਼ੋਨੋ ਪੀਣਾ ਚਾਹੀਦਾ ਹੈ।
10. ਬਦਹਜ਼ਮੀ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਲਾਈਫਸਟਾਈਲ ਵਿੱਚ ਵੀ ਬਦਲਾਅ ਕਰਨਾ ਜ਼ਰੂਰੀ ਹੈ। ਖਾਣਾ ਹਮੇਸ਼ਾ ਚਬਾ-ਚਬਾ ਕੇ ਖਾਓ। ਖਾਣ ਪਿੱਛੋਂ ਘੱਟੋ-ਘੱਟ ਅੱਧਾ ਘੰਟਾ ਬਾਅਦ ਹੀ ਪਾਣੀ ਪੀਓ। ਤਲਿਆ ਖਾਣਾ ਖਾਣ ਤੋਂ ਬਚੋ। ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਜ਼ਰੂਰ ਟਹਿਲੋ।
11.ਇਨ੍ਹਾਂ ਚੀਜ਼ਾਂ ਦਾ ਸੇਵਨ ਲੋੜ ਮੁਤਾਬਕ ਹੀ ਕਰੋ। ਇਸਤੇਮਾਲ ਕਰਨ ਤੋਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਲਉ।