ਫੋਨ ਇਸਤੇਮਾਲ ਕਰਦਿਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਏ ਤਾਂ ਕਦੀ ਖਰਾਬ ਨਹੀਂ ਹੋਣਗੀਆਂ ਅੱਖਾਂ
ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਅੱਖਾਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਵੱਲ ਜ਼ਿਆਦਾ ਧਿਆਨ ਵੀ ਨਹੀਂ ਦਿੱਤਾ ਜਾਂਦਾ। ਹਾਲ ਹੀ ਵਿੱਚ ਯੂਨੀਵਰਸਿਟੀ ਆਫ ਟਾਲੇਡੋ ਨੇ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਏ ਤਾਂ 50 ਸਾਲ ਦੀ ਉਮਰ ਤਕ ਪਹੁੰਚਦਿਆਂ ਜਾਂ ਤਾਂ ਬੰਦਾ ਅੰਨ੍ਹਾ ਹੋ ਸਕਦਾ ਹੈ ਜਾਂ ਉਸ ਨੂੰ ਅੱਖਾਂ ਦੀ ਕੋਈ ਬਿਮਾਰੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਅੱਖਾਂ ਨੂੰ ਖਰਾਬ ਹੋਣੋਂ ਬਚਾਇਆ ਜਾ ਸਕਦਾ ਹੈ।
ਆਪਟੀਕਲ ਕੈਮਿਸਟ੍ਰੀ ਖੋਜ ਵਿੱਚ ਖ਼ੁਲਾਸਾ ਹੋਇਆ ਹੈ ਕਿ ਸਮਾਰਟਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ ਟਰਾਂਸਫਾਰਮ ਵਾਈਟਲ ਮਾਲਿਊਕੂਲ ਅੱਖਾਂ 'ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਤੇ ਰੈਟਿਨਾ ਨੂੰ ਸੈਲ ਕਿਲਰ ਵਿੱਚ ਬਦਲ ਦਿੰਦਾ ਹੈ।
ਇਹ ਵੀ ਕਿਹਾ ਗਿਆ ਹੈ ਕਿ ਜਦੋਂ ਬੰਦਾ 50 ਸਾਲ ਦੀ ਉਮਰ ਤਕ ਪਹੁੰਚਦਾ ਹੈ ਤਾਂ ਇਸ ਬਲੂ ਲਾਈਟ ਦੀ ਵਜ੍ਹਾ ਨਾਲ ਅੰਨ੍ਹਾ ਹੋ ਸਕਦਾ ਹੈ।
ਇਸ ਲਈ ਜੇ ਅੱਖਾਂ ਨੂੰ ਆਰਾਮ ਦਿੱਤਾ ਜਾਏ। ਰਾਤ ਨੂੰ ਜ਼ਿਆਦਾ ਫੋਨ ਇਸਤੇਮਾਲ ਨਾ ਕਰੋ।
ਹਮੇਸ਼ਾ ਸੈਟਿੰਗਜ਼ ਵਿੱਚ ਜਾ ਕੇ ਬਲੂ ਲਾਈਟ ਫਿਲਟਰ ਦਾ ਇਸਤੇਮਾਲ ਕਰੋ।
ਹਮੇਸ਼ਾ ਹਾਈ ਕੁਆਲਟੀ ਸਕ੍ਰੀਨ ਪ੍ਰੋਟੈਕਟਰ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਫਿਲਟਰ ਨਾਲ ਆਉਂਦੇ ਹਨ।
ਜੇ ਰੋਜ਼ਾਨਾ ਲੈਪਟਾਪ ਜਾਂ ਸਿਸਟਮ 'ਤੇ ਬੈਠਦੇ ਹੋ ਤਾਂ ਹਮੇਸ਼ਾ ਅੱਖਾਂ ਦੀ ਜਾਂਚ ਕਰਵਾਓ।
ਹਨ੍ਹੇਰੇ ਵਿੱਚ ਸਮਾਰਟਫੋਨ ਦਾ ਇਸਤੇਮਾਲ ਨਾ ਕਰੋ।
ਜੇ ਤੁਸੀਂ ਐਨਕ ਲਾਉਂਦੇ ਹੋ ਤਾਂ ਕੁਆਲਟੀ ਲੈਂਜ਼ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਤੇ UV ਫਿਲਟਰ ਨਾਲ ਆਉਂਦੇ ਹਨ।
ਰੋਜ਼ਾਨਾ ਚੰਗੀ ਤਰ੍ਹਾਂ ਆਪਣੀਆਂ ਅੱਖਾਂ ਧੋਵੋ। ਇਸ ਨਾਲ ਅੱਖਾਂ ਨੂੰ ਆਰਾਮ ਪਹੁੰਚਦਾ ਹੈ।
ਹਮੇਸ਼ਾ ਨਾਈਟ ਗਲਾਸ ਦਾ ਇਸਤੇਮਾਲ ਕਰੋ।
ਸਿਸਟਮ, ਮੋਬਾਈਲ ਜਾਂ ਲੈਪਟਾਪ ਦਾ ਇਸਤੇਮਾਲ ਕਰਨ ਲੱਗਿਆਂ ਟਰਾਂਸਪੇਰੈਂਟ ਸਪੈਕਸ ਦਾ ਇਸਤੇਮਾਲ ਕਰੋ।