Malout News

ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚੋਂ ਬਾਹਰ ਕੱਢਣ ਅਤੇ ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਪਿੰਡ ਮਿੱਡਾ ਦਾ ਪ੍ਰਤਾਪ ਸਿੰਘ ਪੰਨੂ ਦੀ ਯਾਦ ਵਿੱਚ ਵਿਸ਼ੇਸ਼ ਉਪਰਾਲਾ

ਮਲੋਟ:- ਸਵ.ਪ੍ਰਤਾਪ ਸਿੰਘ ਪਨੂੰ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਮਿਤੀ 22,23,24,25 ਅਤੇ 26 ਅਕਤੂਬਰ ਨੂੰ ਪਿੰਡ ਮਿੱਡਾ ਵਿਖੇ ਕ੍ਰਿਕੇਟ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪਹਿਲਾ ਇਨਾਮ 41000+ਕੱਪ, ਦੂਸਰਾ ਇਨਾਮ 21000+ਕੱਪ, ਮੈਨ ਆੱਫ ਦੀ ਸੀਰੀਜ਼ 5100/- ਰੁਪਏ ਅਤੇ ਬੈਸਟ ਬੋਲਰ ਨਾਲ ਬੈਸਟ ਬੈਟਸਮੈਨ ਨੂੰ 1100/- ਰੁਪਏ ਨਾਲ ਅਲੱਗ ਅਲੱਗ ਨਿਵਾਜਿਆ ਜਾਵੇਗਾ। ਕ੍ਰਿਕੇਟ ਟੂਰਨਾਮੈਂਟ ਦੀ ਐਂਟਰੀ ਫੀਸ 800/- ਰੁਪਏ ਹੋਵੇਗੀ। ਸਮੂਹ ਪਿੰਡ ਨਿਵਾਸੀਆਂ ਅਤੇ ਨਗਰ ਪੰਚਾਇਤ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਟੂਰਨਾਮੈਂਟ ਦਾ ਹਿੱਸਾ ਬਨਣ । ਇਸ ਦੌਰਾਨ ਲੰਗਰ ਦੀ ਸੇਵਾ ਸਰਵਨ ਸਿੰਘ ਉੱਪਲ ਵੱਲੋਂ ਨਿਭਾਈ ਜਾਵੇਗੀ।

Leave a Reply

Your email address will not be published. Required fields are marked *

Back to top button