ਮਹਾਰਾਜਾ ਰਣਜੀਤ ਸਿੰਘ ਮਲੋਟ ਦੇ ਵਿਦਿਆਰਥੀਆਂ ਦੇ ਰਹੇ ਸ਼ਾਨਦਾਰ ਨਤੀਜੇ

ਮਲੋਟ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਏ. , ਬੀ. ਸੀ.ਏ.ਦੇ ਓਡ ਸਮੈਸਟਰ ਦੇ ਨਤੀਜਿਆਂ ਵਿੱਚ  ਇਲਾਕੇ ਦੀ ਨਾਮਵਾਰ ਸਹਿ - ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਜ਼ਿਕਰ ਯੋਗ ਪ੍ਰਾਪਤੀਆਂ ਕਰਕੇ ਇਲਾਕੇ ਅਤੇ ਸੰਸਥਾ ਦਾ ਨਾਮ ਰੁਸ਼ਨਾਇਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਬੀ.ਸੀ.ਏ. ਭਾਗ ਪਹਿਲਾ ਦੇ ਜੋਬਨਮੀਤ ਸਿੰਘ ਸਪੁੱਤਰ ਸੁਖਦੇਵ ਸਿੰਘ ਨੇ 89.50 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਦੀਪ ਸਿੰਘ ਸਪੁੱਤਰ ਸੁਖਬੀਰ ਸਿੰਘ ਨੇ 82.75 ਫੀਸਦੀ , ਮਨਮਿੰਦਰ ਸਿੰਘ ਸਪੁੱਤਰ ਸ਼ਿਵਰਾਜ ਸਿੰਘ ਨੇ 82 .75 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਸਪੁੱਤਰੀ ਜੰਗੀਰ ਚੰਦ ਨੇ 82.50 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਬੀ.ਏ. ਭਾਗ ਦੂਜਾ , ਸਮੈਸਟਰ ਤੀਜਾ ਦੇ ਜੁਗਾਦਿ ਸਿੰਘ ਸਪੁੱਤਰ ਜਗਤਾਰ ਸਿੰਘ ਨੇ 87.12 ਫੀਸਦੀ , ਸਿਮਰਨਜੀਤ ਕੌਰ ਸਪੁੱਤਰੀ ਬਲਦੇਵ ਸਿੰਘ ਨੇ 86.25 ਫੀਸਦੀ ਅਤੇ ਕਲਨ ਸਿੰਘ ਸਪੁੱਤਰ ਜਸਵਿੰਦਰ ਸਿੰਘ ਨੇ 84.65 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ।

ਬੀ.ਏ.ਭਾਗ ਤਿੰਨ  , ਸਮੈਸਟਰ ਪੰਜਵਾਂ ਦੇ ਨਤੀਜੇ ਵਿੱਚ ਕਾਲਜ ਦੇ ਵਿਦਿਆਰਥੀ ਪਰਵੇਸ਼ ਕੁਮਾਰ ਸਪੁੱਤਰ ਰਾਮ ਚੰਦ  ਨੇ 90 ਫੀਸਦੀ ਅੰਕਾਂ ਨਾਲ ਪਹਿਲਾ , ਰਾਜਿੰਦਰ ਕੌਰ ਸਪੁੱਤਰੀ ਮਲਕੀਤ ਸਿੰਘ ਸਿੰਘ ਨੇ 89 ਫੀਸਦੀ ਨਾਲ ਦੂਜਾ ਅਤੇ ਸੋਨੀਆ ਸਪੁੱਤਰੀ ਰਾਜ ਕੁਮਾਰ ਨੇ 87.6 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ । ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਅਤੇ ਪੁਸਤਕ ਸੱਭਿਆਚਾਰ ਦੇ ਉਥਾਨ ਲਈ ਪ੍ਰਸਿੱਧ ਸਾਹਿਤ ਕਾਰ ਪਦਮਸ਼੍ਰੀ ਸੁਰਜੀਤ ਪਾਤਰ ਅਤੇ ਪ੍ਰਸਿੱਧ ਕਵੀ ਹਰਮੀਤ ਵਿਦਿਆਰਥੀ ਦੀ ਸਾਹਿਤਕ ਆਨ ਲਾਇਨ ਮਿਲਣੀ ਕਰਵਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਹ ਰੂ -ਬ- ਰੂ ਸਮਾਗਮ ਗੂਗਲ ਮੀਟ ਦੇ ਆਨ ਲਾਇਨ ਪਲੇਟਫਾਰਮ ਤੇ ਕੀਤਾ ਜਾਵੇਗਾ । ਦਰਸ਼ਕਾਂ ਅਤੇ ਸਰੋਤਿਆਂ ਦੀ ਸਹੂਲਤ ਲਈ ਕਾਲਜ ਦੇ ਫੇਸਬੁੱਕ ਪੇਜ ਉੱਪਰ ਜੁੜਨ ਦੀ ਸੁਵਿਧਾ ਦਿੱਤੀ ਜਾਵੇਗੀ। ਕਾਲਜ ਮਨੈਂਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਬਿੱਲਾ ਸੰਧੂ ਅਤੇ ਸਕੱਤਰ ਪਿਰਤਪਾਲ ਸਿੰਘ ਗਿੱਲ ਨੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਅਤੇ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਉਹਨਾਂ ਨੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਅਤੇ ਸਮੂਹ ਅਧਿਆਪਨ ਅਮਲੇ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਨੂੰ ਉੱਪਰ ਚੁੱਕਣ ਲਈ ਹੋਰ ਮਿਹਨਤ ਅਤੇ ਸਿਰੜ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ ।