ਵਿਦਿਆਰਥੀਆਂ ਦੇ ਕਿਸ਼ੋਰ ਸਿੱਖਿਆ ਸਬੰਧੀ ਮੁਕਾਬਲੇ ਕਰਵਾਏ
ਮਲੋਟ:- ਪਿੰਡ ਬੁਰਜ ਸਿੱਧਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸੰਤ ਰਾਮ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਕਿਸ਼ੋਰ ਸਿੱਖਿਆ ਵਿਸ਼ੇ ' ਤੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ, ਚਾਰਟ, ਭਾਸ਼ਣ, ਕੁਇਜ਼ ਅਤੇ ਲੇਖ ਰਚਨਾ ਆਦਿ ਵੱਖ - ਵੱਖ ਮੁਕਾਬਲੇ ਕਰਵਾਏ ਗਏ। ਸਕੂਲ ਦੇ ਸੀਨੀਅਰ ਸਾਇੰਸ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਏਡਜ਼ ਦੇ ਮਾਰੂ ਪ੍ਰਭਾਵ ਦੀ ਜਾਣਕਾਰੀ ਦੇਣ ਲਈ ਸਵੇਰ ਦੀ ਸਭਾ ਦੌਰਾਨ ਮੈਡਮ ਰਾਜਵੀਰ ਕੌਰ ਵਲੋਂ ਇੱਕ ਲੈਕਚਰ ਦਿੱਤਾ ਗਿਆ, ਜਿਸ ਦੌਰਾਨ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਐਚ . ਆਈ . ਵੀ ਪ੍ਰਭਾਵਿਤ ਵਿਅਕਤੀ ਦੇ ਖੂਨ ਚੜ੍ਹਾਉਣ , ਅਸੁਰੱਖਿਅਤ ਜ਼ੋਨ ਸਬੰਧ , ਦੂਸ਼ਿਤ ਸਰਿੰਜਾਂ ਦੀ ਵਰਤੋਂ ਅਤੇ ਪ੍ਰਭਾਵਿਤ ਮਾਦਾ ਤੋਂ ਉਸ ਦੇ ਬੱਚੇ ਨੂੰ ਹੋ ਸਕਦਾ ਹੈ । ਇਸ ਉਪਰੰਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਹਨ ਤਾਂ ਕਿ ਵਿਦਿਆਰਥੀਆਂ ਨੂੰ ਏਡਜ਼ ਦੇ ਕਾਰਨਾਂ, ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ । ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਪ੍ਰਿੰਸੀਪਲ ਸੰਤ ਰਾਮ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਲੈਕਚਰਾਰ ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਸਾਹੀਵਾਲ, ਕੰਵਲਜੀਅਤ ਕੌਰ, ਗੁਰਮੀਤ ਕੌਰ, ਰਮਨ ਮਹਿਤਾ, ਅੰਨੂ ਕੱਕੜ, ਸ਼ੁਸ਼ੀਲਾ ਰਾਣੀ, ਅੰਮ੍ਰਿਤਪਾਲ ਕੌਰ, ਰਾਜਦੀਪ ਕੌਰ, ਬਲਵਿੰਦਰ ਕੌਰ, ਅਮਨਦੀਪ ਸਿੰਘ ਕਲਰਕ ਅਤੇ ਵਿਕਰਮਜੀਤ ਆਦਿ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।