Malout News
ਮਲੋਟ ਬਲੱਡ ਗਰੁੱਪ ਅਤੇ ਬ੍ਰਦਰ ਹੁੱਡ ਸੋਸਾਇਟੀ ਗਿੱਦੜਬਾਹਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
ਗਿੱਦੜਬਾਹਾ:- ਨਵੇਂ ਸਾਲ ਅਤੇ ਅਮਨ ਦੀਪ ਵੀਰ ਬੋਡੀ ਬਿਲਡਿੰਗ ਦੇ ਜਨਮਦਿਨ ਦੀ ਖੁਸ਼ੀ ਵਿੱਚ ਖੂਨਦਾਨ ਕੈਂਪ ਮਲੋਟ ਬਲੱਡ ਗਰੁੱਪ ਅਤੇ ਬ੍ਰਦਰ ਹੁੱਡ ਸੋਸਾਇਟੀ ਵਲੋਂ ਛਪਰੀ ਵਾਲੇ ਪਾਰਕ ਵਿੱਚ ਗਿੱਦੜਬਾਹਾ ਵਿਖੇ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਜੀਤੂ ਬਾਊਂਸਰ ਵਲੋਂ ਰਿਬਨ ਕਟ ਕੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਦੱਸਿਆ ਇਹ ਕੈਂਪ ਮਲੋਟ ਬਲੱਡ ਗਰੁੱਪ ਦੇ ਸਲਾਹਕਾਰ ਗਗਨ ਨੇਹਰਾ ਅਤੇ ਸਾਧਾ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ ਕੈਂਪ ਦੌਰਾਨ 32 ਯੂਨਿਟ ਖੂਨ ਇਕੱਤਰ ਕੀਤਾ ਗਿਆ ਆਏ ਹੋਏ ਰਕਤਦਾਨੀ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ,ਇਸ ਮੌਕੇ ਜੀਤੂ ਬੋਂਸਰ ਵੀਰ ਨੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਲੋਟ ਬਲੱਡ ਗਰੁੱਪ ਵਲੋਂ ਚਿੰਟੂ ਬੱਠਲਾ , ਗਗਨ ਨੇਹਰਾ , ਸਾਧਾ ਸਿੰਘ , ਬ੍ਰਦਰ ਹੁੱਡ ਸੋਸਾਇਟੀ ਵਲੋਂ ਜਗਰੂਪ ਸਿੰਘ ਰੂਪਾ,ਰਾਜਿੰਦਰ ਪਾਲ ਸਿੰਘ ,ਸੁਖਮੰਦਰ ਖੰਡ ਗਗਨ ਸੇਖੋਂ ,ਸਿਕੰਦਰ ਖਾਣ, ਸੋਨੀ ਮਾਨ, ਨਿੱਕੂ ਝੁੰਬਾ, ਰਾਜੂ ਮਾਨ ਆਦਿ ਮੌਜੂਦ ਸਨ।