District NewsMalout News
ਆਪ ਵਲੰਟੀਅਰਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਵਿੱਚ ਕੀਤਾ ਗਿਆ ਚੋਣ ਪ੍ਰਚਾਰ
ਮਲੋਟ:- ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਦੀ ਅਗਵਾਈ ਵਿੱਚ ਮਲੋਟ ਦੇ ਆਪ ਵਲੰਟੀਅਰ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਭਦੌੜ ਦੇ ਵੱਖ-ਵੱਖ ਪਿੰਡਾਂ ਵਿੱਚ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਜਿਸ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਸ਼ਹਿਰੀ ਪ੍ਰਧਾਨ ਕਰਮਜੀਤ ਸ਼ਰਮਾ, ਵਪਾਰ ਮੰਡਲ ਆਪ ਦੇ ਸ਼ਹਿਰੀ ਪ੍ਰਧਾਨ ਚਰਨਜੀਤ ਖੁਰਾਣਾ, ਐਡਵਰਡਗੰਜ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਚਰਨ ਗਰੋਵਰ, ਵਾਈਸ ਚੇਅਰਮੈਨ ਵਿਜੇ ਮਿੱਢਾ, ਡਾਇਰੈਕਟਰ ਕਰਨ ਚਰਾਇਆ, ਡਾਇਰੈਕਟਰ ਸਾਧੂ ਰਾਮ, ਰਾਜਵਿੰਦਰ ਸੋਹਣਾ, ਸੋਰਭ ਬਾਂਸਲ, ਵਿਕਾਸ ਗਲਹੋਤਰਾ, ਸੋਨੂੰ ਜੁਨੇਜਾ ਆਦਿ ਹਾਜ਼ਰ ਸਨ।
Author : Malout Live