ਗੁਰਲਾਲ ਸਿੰਘ ਲੈਕਚਰਾਰ ਬਣੇ ਦੂਸਰੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ Academic Council ਦੇ ਮੈਂਬਰ

ਮਲੋਟ:- ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਗੁਰਲਾਲ ਸਿੰਘ ਲੈਕਚਰਾਰ ਫਿਜਿਕਸ ਸ.ਕੰ.ਸ.ਸ.ਸਮਾਰਟ ਸਕੂਲ ਅਬੁੱਲ ਖੁਰਾਣਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ Academic Council ਦੇ ਲਗਾਤਾਰ ਦੂਸਰੀ ਵਾਰ ਮੈਂਬਰ ਬਨਾਉਣ ਤੇ, ਗੁਰਲਾਲ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਭ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੀ ਧੰਨਵਾਦੀ ਹਨ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਧਿਆਨ ਚ ਲਿਆਂਦਾ ਅਤੇ ਉਨ੍ਹਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਨਦੇਹੀ ਨਾਲ ਆਪਣਾ ਫਰਜ ਨਿਭਾਇਆ।                                  

ਗੁਰਲਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਟਰਮ (2022-23) ਵਿੱਚ ਵੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਨੀਲ ਗਲਹੋਤਰਾ, ਹੇਮੰਤ ਕਮਰਾ, ਜਸਵਿੰਦਰ ਸਿੰਘ, ਖੇਮ ਰਾਜ, ਕੀਮਤ ਕੁਮਾਰ ,ਨਿਰਮਲਜੀਤ ਕੌਰ, ਪੂਜਾ ਗਲਹੋਤਰਾ, ਗੁਣਦੀਪ , ਸ਼ੁੱਭਦੀਪ, ਆਕਾਸ਼ਦੀਪ, ਗੁਰਜੀਤ ਕੋਰ, ਜਸਪ੍ਰੀਤ ਕੌਰ, ਜਸਕਿਰਨ, ਰੀਤੂ ਗੁਪਤਾ, ਮੀਨੂੰ ਰਾਣੀ, ਸੁਮਨ ਲਤਾ, ਅਨੂੰ ਗੁਪਤਾ, ਹੈਡਮਾਸਟਰ ਰਮਨ ਮਹਿਤਾ, ਸੁਮਿਤ ਗੋਇਲ, ਪ੍ਰਿੰਸੀਪਲ ਅਜੈ ਕੁਮਾਰ, ਪ੍ਰਿੰਸੀਪਲ ਰਣਬੀਰ ਸਿੰਘ, ਮਨੋਹਰ ਲਾਲ ਸ਼ਰਮਾ, ਲਲਿਤਾ ਕਮਰਾ, ਹਿੰਮਤ ਸਿੰਘ, ਸ਼ਮਿੰਦਰ ਬੱਤਰਾ ਅਤੇ ਅਧਿਆਪਕ ਵਰਗ ਨੇ ਗੁਰਲਾਲ ਸਿੰਘ ਨੂੰ ਦੂਸਰੀ ਵਾਰ ਮੈਂਬਰ ਬਨਣ ਤੇ ਵਧਾਈਆਂ ਦਿੱਤੀਆਂ। Author : Malout Live