ਮਲੋਟ ਦੇ ਮਾਸਟਰ ਟਾਈਪਿੰਗ ਸੈਂਟਰ ਵੱਲੋਂ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ ਰਿਹਾ ਸ਼ਾਨਦਾਰ

ਪਿਛਲੇ 10 ਸਾਲਾ ਤੋਂ ਇਲਾਕੇ ਵਿੱਚ ਆਪਣੀ ਪਛਾਣ ਬਣਾ ਚੁੱਕੇ ਕੈਰੋਂ ਰੋਡ ਤੇ ਸਥਿਤ "ਮਾਸਟਰ ਟਾਈਪਿੰਗ ਸੈਂਟਰ" ਮਲੋਟ ਦੇ ਵੱਲੋਂ Certificate Distribution Ceremony ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਅਰਥ-ਸ਼ਾਸ਼ਤਰੀ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਟ & ਟੈਕਨੋਲਜੀ ਦੇ ਪ੍ਰਿੰਸੀਪਲ ਪ੍ਰੋ. ਡਾ. ਆਰ.ਕੇ ਉਪਲ ਅਤੇ ਉਨ੍ਹਾਂ ਦੇ ਮਿਸਿਜ਼ ਮੈਡਮ ਨੀਲਮ ਉਪਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਮਲੋਟ : ਪਿਛਲੇ 10 ਸਾਲਾ ਤੋਂ ਇਲਾਕੇ ਵਿੱਚ ਆਪਣੀ ਪਛਾਣ ਬਣਾ ਚੁੱਕੇ ਕੈਰੋਂ ਰੋਡ ਤੇ ਸਥਿਤ "ਮਾਸਟਰ ਟਾਈਪਿੰਗ ਸੈਂਟਰ" ਮਲੋਟ ਦੇ ਵੱਲੋਂ Certificate Distribution Ceremony ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਅਰਥ-ਸ਼ਾਸ਼ਤਰੀ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਟ & ਟੈਕਨੋਲਜੀ ਦੇ ਪ੍ਰਿੰਸੀਪਲ ਪ੍ਰੋ. ਡਾ. ਆਰ.ਕੇ ਉਪਲ ਅਤੇ ਉਨ੍ਹਾਂ ਦੇ ਮਿਸਿਜ਼ ਮੈਡਮ ਨੀਲਮ ਉਪਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਰਾਹੀਂ ਬਾਰਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ ਵਿੱਚੋਂ ਮੈਰਿਟ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣਾ ਕੰਪਿਊਟਰ ਦਾ ਟੈਕਨੀਕਲ ਡਿਪਲੋਮਾ ਮਾਸਟਰ ਟਾਈਪਿੰਗ ਸੈਂਟਰ ਤੋਂ ਪੂਰਾ ਕਰਨ ਉਪਰੰਤ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ।

ਇਸ ਸਮਾਰੋਹ ਦੁਆਰਾ ਡਾ. ਉੱਪਲ ਦੁਆਰਾ ਲਿਖਿਆਂ ਕਿਤਾਬਾਂ, ਰਿਸਰਚ ਪੇਪਰ ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਵਿਦਿਆਰਥੀਆਂ ਦੇ ਅੱਗੇ ਵੀਡੀਉਗ੍ਰਾਫੀ ਰਾਹੀਂ ਮਿਸ. ਪੱਲਵੀ ਚਲਾਨਾ ਨੇ ਪੇਸ਼ ਕੀਤਾ।  ਡਾ.ਉੱਪਲ ਨੇ ਅੱਜ ਦੇ ਸਮੇਂ ਵਿਚ ਕੰਪਿਊਟਰ ਅਤੇ AI ਦੀ ਮੰਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨ੍ਹਾਂ ਵਿਦਿਆਰਥੀਆਂ ਦੀ ਆਉਣ ਵਾਲੀ ਕਾਲਜੀ ਸਿੱਖਿਆ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਟੇਜ ਦੀ ਸੰਚਾਲਕਤਾ ਮਿਸ. ਅਰਲੀਨ ਕੌਰ ਨੇ ਸੰਭਾਲੀ। ਇਸ ਮੌਕੇ ਸੈਂਟਰ ਦੇ ਸੰਚਾਲਕ ਮਾਸਟਰ ਨਵਦੀਪ ਸਿੰਘ ਅਤੇ ਉਨ੍ਹਾਂ ਦੇ ਮਿਸਿਜ਼ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਡਾ. ਆਰ.ਕੇ ਉਪਲ, ਉਨ੍ਹਾਂ ਦੇ ਮਿਸਜ਼ ਮੈਡਮ ਨੀਲਮ ਉਪਲ ਅਤੇ Motivational Speaker ਮਿਸ. ਪੱਲਵੀ ਚਲਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

Author : Malout Live