ਲੰਬੀ ਦੇ ਪਿੰਡ ਮਾਹੂਆਣਾ ਦੇ ਵਾਸੀਆਂ ਨੇ ਮਲੋਟ ਥਾਣੇ ਅੱਗੇ ਲਗਾ ਦਿੱਤਾ ਧਰਨਾ – ਪੜੋ ਪੂਰੀ ਖਬਰ
ਮਲੋਟ ਥਾਣਾ ਸਿਟੀ ਦੇ ਬਾਹਰ ਮਾਹੌਲ ਇਸ ਸਮੇਂ ਤਣਾਅ-ਪੂਰਨ ਹੋ ਗਿਆ ਜਦੋਂ ਪਿੰਡ ਮਾਹੂਆਣਾ ਦੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ। ਪਰਿਵਾਰ ਮੁਤਾਬਿਕ ਮਾਮਲਾ ਕਤਲ ਦਾ ਹੈ ਅਤੇ ਲਾਸ਼ ਨੂੰ ਕਿਸ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ ਹੈ।
ਮਲੋਟ : ਮਲੋਟ ਥਾਣਾ ਸਿਟੀ ਦੇ ਬਾਹਰ ਮਾਹੌਲ ਇਸ ਸਮੇਂ ਤਣਾਅ-ਪੂਰਨ ਹੋ ਗਿਆ ਜਦੋਂ ਪਿੰਡ ਮਾਹੂਆਣਾ ਦੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ। ਮਾਮਲਾ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਾਹੂਆਣਾ ਦੇ ਅੰਗਰੇਜ ਸਿੰਘ ਨੇ ਦੱਸਿਆ ਕਿ ਉਸ ਦੇ ਸਪੁੱਤਰ ਦੀ ਬੀਤੇ ਦਿਨ ਛਾਪਿਆਂਵਾਲੀ ਦੇ ਨੇੜੇ ਲਾਸ਼ ਮਿਲੀ ਸੀ। ਪਰਿਵਾਰ ਮੁਤਾਬਿਕ ਮਾਮਲਾ ਕਤਲ ਦਾ ਹੈ ਅਤੇ ਲਾਸ਼ ਨੂੰ ਕਿਸ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ ਹੈ, ਜਿਸ ਨੂੰ ਖੇਤਾਂ ਵਿੱਚ ਮੌਜੂਦ ਕਾਮੇ ਵੱਲੋਂ ਵੇਖਿਆ ਗਿਆ ਸੀ।
ਪਰਿਵਾਰ ਮੁਤਾਬਿਕ ਦੋਸ਼ੀਆਂ ਦੀ ਸੀ.ਸੀ.ਟੀ.ਵੀ ਫੂਟੇਜ ਵੀ ਮਿਲ ਗਈ ਹੈ ਪਰ ਅਜੇ ਤੱਕ ਓਹ ਫਰਾਰ ਹਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਜਲਦੀ ਫੜਨ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਧਰਨਾ ਲਗਾਇਆ ਗਿਆ ਹੈ। ਉੱਧਰ ਦੂਸਰੇ ਪਾਸੇ ਥਾਣਾ ਸਿਟੀ ਮਲੋਟ ਦੇ ਐੱਸ.ਐਚ.ਓ ਵਰੁਣ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਬੀਤੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਕਾਰਵਾਈ ਜਾਰੀ ਹੈ ਤੇ ਦੋਸ਼ੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਜਲਦ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Author : Malout Live



