ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੀ.ਐਚ.ਸੀ ਦੋਦਾ ਵਿਖੇ ਆਪ੍ਰੇਸ਼ਨ ਥੀਏਟਰ ਦੀ ਕੀਤੀ ਸ਼ੁਰੂਆਤ
ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਸੀ.ਐਚ.ਸੀ ਦੋਦਾ ਵਿਖੇ ਲੰਬੇ ਸਮੇਂ ਤੋਂ ਬੰਦ ਪਏ ਆਪ੍ਰੇਸ਼ਨ ਥੀਏਟਰ ਦੀ ਰੀਬਨ ਕੱਟ ਕੇ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਡਿੰਪੀ ਢਿੱਲੋਂ ਨੇ ਦੱਸਿਆ ਕਿ ਸੀ.ਐਚ.ਸੀ ਸੈਂਟਰ ਦੋਦਾ ਵਿਖੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਲੰਬੇ ਸਮੇਂ ਤੋਂ ਬੰਦ ਪਏ ਆਪ੍ਰੇਸ਼ਨ ਥੀਏਟਰ ਦੀ ਦੁਬਾਰਾ ਸ਼ੁਰੂਆਤ ਕੀਤੀ ਹੈ ਕਿਉਂਕਿ ਏਮਜ ਤੋਂ ਆਏ ਆਪ੍ਰੇਸ਼ਨਾਂ ਦੇ ਮਾਹਿਰ ਡਾ. ਸਿਮਰਨਪ੍ਰੀਤ ਸਿੰਘ ਸਰਜਨ ਦੋਦਾ ਵਿਖੇ ਹੀ ਮਰੀਜ਼ਾਂ ਦੇ ਆਪ੍ਰੇਸ਼ਨ ਕਰਿਆ ਕਰਨਗੇ। ਇ
ਮਲੋਟ (ਪੰਜਾਬ) : ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਸੀ.ਐਚ.ਸੀ ਦੋਦਾ ਵਿਖੇ ਲੰਬੇ ਸਮੇਂ ਤੋਂ ਬੰਦ ਪਏ ਆਪ੍ਰੇਸ਼ਨ ਥੀਏਟਰ ਦੀ ਰੀਬਨ ਕੱਟ ਕੇ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਸੰਤ ਸਿੰਘ ਬਰਾੜ, ਦੋਦਾ ਜੈਲ ਦੇ ਇੰਚਾਰਜ ਸੰਦੀਪ ਸਿੰਘ ਸਨੀ ਢਿੱਲੋਂ, ਡਾ. ਸੁਨੀਲ ਬਾਂਸਲ ਸਿਵਲ ਸਰਜਨ, ਡਾ. ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ, ਡਾ. ਸਿਮਰਨਪ੍ਰੀਤ ਸਿੰਘ ਸਰਜਨ, ਡਾ. ਪੰਕਜ਼ ਕੁਮਾਰ, ਡਾ. ਹਰਪ੍ਰੀਤ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਸ਼ਮਿੰਦਰ ਸਿੰਘ ਕੋਟਲੀ, ਬਲਾਕ ਸੰਮਤੀ ਦੇ ਚੇਅਰਮੈਨ ਅਮਰੀਕ ਸਿੰਘ, ਸਵਰਨ ਕੌਰ ਸਰਪੰਚ ਦੋਦਾ, ਚਰਨਜੀਤ ਸਿੰਘ ਲੁਹਾਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। ਇਸ ਮੌਕੇ ਵਿਧਾਇਕ ਡਿੰਪੀ ਢਿੱਲੋਂ ਨੇ ਦੱਸਿਆ ਕਿ ਸੀ.ਐਚ.ਸੀ ਸੈਂਟਰ ਦੋਦਾ ਵਿਖੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਲੰਬੇ ਸਮੇਂ ਤੋਂ ਬੰਦ ਪਏ ਆਪ੍ਰੇਸ਼ਨ ਥੀਏਟਰ ਦੀ ਦੁਬਾਰਾ ਸ਼ੁਰੂਆਤ ਕੀਤੀ ਹੈ ਕਿਉਂਕਿ ਏਮਜ ਤੋਂ ਆਏ ਆਪ੍ਰੇਸ਼ਨਾਂ ਦੇ ਮਾਹਿਰ ਡਾ. ਸਿਮਰਨਪ੍ਰੀਤ ਸਿੰਘ ਸਰਜਨ ਦੋਦਾ ਵਿਖੇ ਹੀ ਮਰੀਜ਼ਾਂ ਦੇ ਆਪ੍ਰੇਸ਼ਨ ਕਰਿਆ ਕਰਨਗੇ।
ਇਸ ਮੌਕੇ ਡਾ. ਮਿਰਨਾਲ ਬਾਂਸਲ ਐਸ.ਐਮ.ਓ ਦੋਦਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ ਮਲਟੀਪਰਪਜ਼ ਹੈੱਲਥ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਗਗਨਦੀਪ ਸਿੰਘ, ਜਗਮੀਤ ਸਿੰਘ, ਕਿਰਨ ਬਾਲਾ ਨਰਸ, ਪ੍ਰਧਾਨ ਗੁਰਪ੍ਰੀਤ ਸਿੰਘ, ਜਗਮੀਤ, ਟਫੀ ਬਰਾੜ, ਬਲਵਿੰਦਰ ਸਿੰਘ ਸੱਚਦੇਵਾ, ਗੁਰਮੇਲ ਸਿੰਘ ਸਰਪੰਚ ਸੂਰੇਵਾਲਾ, ਮਨਸਿੰਦਰ ਸਿੰਘ ਗੁਰਤੇਜ ਸਿੰਘ, ਭਿੰਦਰ ਸਿੰਘ, ਸਰਦੂਲ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ, ਕਾਕਾ ਬਰਾੜ, ਹਰਜਿੰਦਰ ਸਿੰਘ, ਗੋਰਵ ਕੁਮਾਰ ਮਨੀਲਾ, ਦੀਪਕ ਕੁਮਾਰ ਵੱਡੀ ਗਿਣਤੀ ਵਿੱਚ ਆਪ ਆਗੂ ਵਰਕਰ ਅਤੇ ਸਿਹਤ ਵਿਭਾਗ ਦੇ ਸਟਾਫ ਮੈਂਬਰ ਹਾਜ਼ਿਰ ਸਨ।
Author : Malout Live



