ਮੁੱਖ ਮੰਤਰੀ ਮਾਨ ਦੀ ਵਾਇਰਲ ਵੀਡਿਓ 'ਤੇ ਜੱਥੇਦਾਰ ਦਾ ਵੱਡਾ ਬਿਆਨ- ਸ਼ਰਾਬ ਨਾਲ ਗੁਰੂ ਸਾਹਿਬ ਦੀ ਤਸਵੀਰ ਉੱਤੇ ਛਿੱਟੇ ਮਾਰਨ ਵਾਲੀ ਵੀਡਿਓ ਨਾਲ ਨਹੀਂ ਹੋਈ ਛੇੜਛਾੜ

ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕਤਰਤਾ ਦੌਰਾਨ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਰਾਬ ਪੀਂਦੇ ਹੋਏ ਵਾਇਰਲ ਹੋਈ ਵੀਡੀਓ ਅਸਲੀ ਹੈ ਅਤੇ ਇਸ ਨਾਲ ਕੋਈ ਵੀ ਛੇੜਛਾੜ ਨਹੀਂ ਹੋਈ।

ਮਲੋਟ (ਪੰਜਾਬ) : ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕਤਰਤਾ ਦੌਰਾਨ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਰਾਬ ਪੀਂਦੇ ਹੋਏ ਵਾਇਰਲ ਹੋਈ ਵੀਡੀਓ ਅਸਲੀ ਹੈ ਅਤੇ ਇਸ ਨਾਲ ਕੋਈ ਵੀ ਛੇੜਛਾੜ ਨਹੀਂ ਹੋਈ, ਜੱਥੇਦਾਰ ਵੱਲੋਂ ਬਕਾਇਦਾ ਟੈਸਟਿੰਗ ਲੈਬ ਦੀਆਂ ਰਿਪੋਰਟਾਂ ਪੇਸ਼ ਕਰਦੇ ਹੋਏ, ਇੱਕ-ਇੱਕ ਸੱਚ ਸਾਹਮਣੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਕਈ ਵਾਰ ਸਪੱਸ਼ਟੀਕਰਨ ਲਈ ਅਤੇ ਵੀਡੀਓ ਟੈਸਟ ਕਰਵਾਉਣ ਲਈ ਸੁਨੇਹੇ ਦਿੱਤੇ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।

ਜਿਸ ਤੋਂ ਬਾਅਦ ਐਸ.ਜੀ.ਪੀ.ਸੀ ਨੇ ਆਪ ਜਾਂਚ ਕਰਵਾਈ ਅਤੇ ਜਾਂਚ ਵਿੱਚ ਗੁਰੂ ਸਾਹਿਬ ਦੀ ਫੋਟੋ 'ਤੇ ਸ਼ਰਾਬ ਦੇ ਛਿੱਟੇ ਮਾਰਨ ਵਾਲੀ ਵੀਡੀਓ ਅਸਲੀ ਹੈ ਅਤੇ ਭਾਰਤ ਦੀਆਂ ਦੌ ਵੱਡੀਆਂ ਲੈਬਾਂ ਤੋਂ ਟੈਸਟ ਹੋਣ ਤੋਂ ਬਾਅਦ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ। ਜੱਥੇਦਾਰ ਨੇ ਮਾਨ ਸਰਕਾਰ ਨੂੰ ਵੀ ਕਿਹਾ ਹੈ ਕਿ ਜੇਕਰ ਕੋਈ ਇਤਰਾਜ਼ ਹੈ ਤਾਂ ਵੀ ਸਪਸ਼ੱਟ ਕਰਨ ਅਤੇ ਆਪ ਵੀ ਜਾਂਚ ਕਰਵਾ ਸਕਦੇ ਹਨ।

Author : Malout Live