ਮੀਰੀ ਪੀਰੀ ਖਾਲਸਾ ਮਾਰਚ ਦਾ ਕੱਲ੍ਹ 2 ਅਗਸਤ ਨੂੰ ਮਲੋਟ ਹਲਕੇ 'ਚ ਹੋਵੇਗਾ ਸ਼ਾਨਦਾਰ ਸਵਾਗਤ- ਹਰਪ੍ਰੀਤ ਸਿੰਘ ਕੋਟਭਾਈ

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖਾਲਸਾ ਮਾਰਚ 2 ਅਗਸਤ ਨੂੰ ਮਲੋਟ ਹਲਕੇ ਵਿੱਚ ਪਹੁੰਚੇਗਾ, ਜਿਸ ਨੂੰ ਲੈ ਕੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਲਕੇ ਦੇ ਪਿੰਡਾਂ ਅਤੇ ਮਲੋਟ ਸ਼ਹਿਰ ਵਿੱਚ ਮਾਰਚ ਦੇ ਨਿੱਘੇ ਸਵਾਗਤ ਲਈ ਸੇਵਾਦਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਮਲੋਟ : ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖਾਲਸਾ ਮਾਰਚ 2 ਅਗਸਤ ਨੂੰ ਮਲੋਟ ਹਲਕੇ ਵਿੱਚ ਪਹੁੰਚੇਗਾ, ਜਿਸ ਨੂੰ ਲੈ ਕੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਲਕੇ ਦੇ ਪਿੰਡਾਂ ਅਤੇ ਮਲੋਟ ਸ਼ਹਿਰ ਵਿੱਚ ਮਾਰਚ ਦੇ ਨਿੱਘੇ ਸਵਾਗਤ ਲਈ ਸੇਵਾਦਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਇਹ ਮਾਰਚ ਗੁਰੂ ਸਾਹਿਬਾਨ ਦੀ ਮੀਰੀ-ਪੀਰੀ ਦੀ ਮਹਾਨ ਵਿਚਾਰਧਾਰਾ, ਸਿੱਖ ਇਤਿਹਾਸ ਅਤੇ ਪੰਥਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸ ਇਤਿਹਾਸਿਕ ਧਾਰਮਿਕ ਯਾਤਰਾ ਦਾ ਨਿੱਘਾ ਸਵਾਗਤ ਕਰਨ ਅਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰਨ।

ਉਨ੍ਹਾਂ ਦੱਸਿਆ ਕਿ ਮਾਰਚ ਦੇ ਰਸਤੇ ਵਿੱਚ ਲੰਗਰ, ਪੀਣ ਵਾਲੇ ਪਾਣੀ, ਸਜਾਵਟ, ਸਵਾਗਤੀ ਦੁਆਰ, ਆਵਾਜਾਈ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਇਹ ਮਾਰਚ 2 ਅਗਸਤ ਨੂੰ ਸਵੇਰੇ 9 ਵਜੇ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋ ਕੇ ਗੋਨਿਆਣਾ, ਰਹੂੜਿਆਂਵਾਲੀ, ਮਹਾਂਬੱਧਰ, ਚਿੱਬੜਾਂਵਾਲੀ, ਸ਼ੇਰੇਵਾਲਾ, ਬਾਂਮ, ਉੜਾਂਗ, ਪੰਨੀਵਾਲਾ, ਮਿੱਡਾ, ਬੋਦੀਵਾਲਾ, ਆਲਮਵਾਲਾ, ਵਿਰਕ ਖੇੜਾ, ਮਲੋਟ ਸ਼ਹਿਰ, ਦਾਨੇਵਾਲਾ ਚੌਂਕ, ਰੱਥੜੀਆਂ ਅਤੇ ਜੰਡਵਾਲਾ ਰਾਹੀਂ ਸ਼ਾਮ ਕਰੀਬ 7:30 ਵਜੇ ਥੇੜ੍ਹੀ ਸਾਹਿਬ ਵਿਖੇ ਪੁੱਜੇਗਾ, ਜਿੱਥੇ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ।

Author : Malout Live