ਮਲੋਟ ਸਿਟੀ ਵਿਕਾਸ ਮੰਚ ਅਤੇ ਸਮਾਜਸੇਵੀ ਸੰਸਥਾਵਾਂ ਨੇ ਨਵੇਂ ਬਣੇ ਕੌਂਸਲਰਾਂ ਨੂੰ ਕੀਤਾ ਸਨਮਾਨਿਤ
ਮਲੋਟ ਸਿਟੀ ਵਿਕਾਸ ਮੰਚ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਲੋਟ ਦੇ ਨਵ-ਨਿਯੁਕਤ ਕੌਂਸਲਰਾਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ।
ਮਲੋਟ : ਮਲੋਟ ਸਿਟੀ ਵਿਕਾਸ ਮੰਚ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਲੋਟ ਦੇ ਨਵ-ਨਿਯੁਕਤ ਕੌਂਸਲਰਾਂ ਦੇ ਸਨਮਾਨ ਲਈ ਇੱਕ ਸਮਾਗਮ ਕਰਵਾਇਆ ਗਿਆ। ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਦੀ ਅਗਵਾਈ ਹੇਠ ਨਵ-ਨਿਯੁਕਤ ਕੌਂਸਲਰਾਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ ਨੇ ਸ਼ਹਿਰ ਨਾਲ ਜੁੜੀਆਂ ਮੁੱਖ ਸਮੱਸਿਆਵਾਂ ਬਾਰੇ ਦੱਸਦਿਆਂ ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ, ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦਾ ਸੁੰਦਰੀਕਰਨ, ਸ਼ਹਿਰ ਦੀ ਸਫ਼ਾਈ, ਵਾਹਨਾਂ ਦੀ ਪਾਰਕਿੰਗ, ਅਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਦੇ ਢੁੱਕਵੇਂ ਪ੍ਰਬੰਧ, ਮਰੇ ਹੋਏ ਪਸ਼ੂਆਂ ਲਈ ਹੱਡਾ ਰੋੜੀ ਦਾ ਪ੍ਰਬੰਧ, ਮੇਨ ਬਾਜ਼ਾਰ ਵਿੱਚ ਪੀਲੀਆਂ ਪੱਟੀਆਂ ਲਗਾਉਣ, ਜੀਟੀ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਣ, ਮਲੋਟ ਨੂੰ ਵਾਟਰ ਵਰਕਸ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਅਤੇ ਸੀਵਰੇਜ ਦੇ ਟੁੱਟੇ ਢੱਕਣਾਂ ਨੂੰ ਬਦਲਣ ਸਮੇਤ ਹੋਰ ਲੋਕ-ਹਿੱਤ ਮੰਗਾਂ ਦੇ ਹੱਲ ਲਈ ਕੌਂਸਲਰਾਂ ਨੂੰ ਯਤਨ ਕਰਨ ਦੀ ਅਪੀਲ ਕੀਤੀ।
ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਪ੍ਰਧਾਨ ਅਸ਼ੋਕ ਬਜਾਜ ਨੇ ਭਰੋਸਾ ਦਵਾਇਆ ਕਿ ਇਹ ਸਾਰੀਆਂ ਮੰਗਾਂ ਲੋਕ ਹਿੱਤ ਨਾਲ ਜੁੜੀਆਂ ਹਨ ਅਤੇ ਇਨ੍ਹਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਕੌਂਸਲਰ ਸ਼ੁਭਦੀਪ ਸਿੰਘ ਬਿੱਟੂ, ਅਸ਼ੋਕ ਬਜਾਜ, ਮਨਜੀਤ ਸਿੰਘ ਗੋਲਡੀ, ਨਵਦੀਪ ਸਿੰਘ ਰਿੰਕੂ, ਸੁਖਜੀਤ ਕੌਰ ਕਲਸੀ, ਕੇਵਲ ਅਰੋੜਾ, ਪੂਜਾ ਰਾਣੀ ਟੈਣੀ, ਰਾਣੀ ਫਰੰਡ, ਸੋਨੂ ਡਾਵਰ, ਕੁਲਦੀਪ ਕੌਰ, ਜੰਗਬਾਜ਼ ਸ਼ਰਮਾ, ਸੁਮਨ ਮਦਾਨ, ਗੁਣਗੁਣ ਅਤੇ ਸੁਨੀਤਾ ਰਾਣੀ ਨੂੰ ਡਾ. ਸੁਖਦੇਵ ਸਿੰਘ ਗਿੱਲ, ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਪ੍ਰਧਾਨ ਸਰੂਪ ਸਿੰਘ, ਪ੍ਰਧਾਨ ਹਰਮੰਦਰ ਸਿੰਘ ਹਰੀ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਸਰਦੂਲ ਸਿੰਘ ਖਾਲਸਾ, ਪ੍ਰਧਾਨ ਚਰਨਜੀਤ ਸਿੰਘ ਖਾਲਸਾ, ਪ੍ਰਧਾਨ ਮਾਸਟਰ ਹਿੰਮਤ ਸਿੰਘ, ਪ੍ਰਧਾਨ ਸਵਰਨ ਸਿੰਘ, ਦੇਸ ਰਾਜ ਸਿੰਘ, ਰਾਕੇਸ਼ ਜੈਨ, ਰਾਮਪਾਲ ਸਿੰਘ, ਅਮਰ ਮੁੰਜਾਲ, ਜੱਸਾ ਸਿੰਘ ਜੇ.ਈ, ਮਾਸਟਰ ਹਰਜਿੰਦਰ ਸਿੰਘ ਮੌੜ, ਦੇਵਰਾਜ ਗਰਗ, ਅਰਵਿੰਦ ਸ਼ਰਮਾ, ਰਣਜੀਤ ਸਿੰਘ, ਪਰਮਜੀਤ ਸਿੰਘ ਨਾਗੀ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਬਰਾੜ, ਪ੍ਰਿਥੀ ਸਿੰਘ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
Author : Malout Live



