ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੀ ਜੂਨੀਅਰ ਹੈਂਡਬਾਲ ਟੀਮ ਨੇ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਂਦਿਆਂ ਸਟੇਟ ਵਿੱਚੋਂ ਹਾਸਿਲ ਕੀਤਾ ਤੀਜਾ ਸਥਾਨ

ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੀ ਜੂਨੀਅਰ ਹੈਂਡਬਾਲ ਟੀਮ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਂਦਿਆਂ ਸਟੇਟ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਜੋ ਕਿ ਮਿਤੀ 27 ਤੋਂ 29 ਮਾਰਚ ਤੱਕ ਰਾਹੋਂ (ਨਵਾਂ ਸ਼ਹਿਰ) ਵਿੱਚ ਹੋਈਆਂ।

ਮਲੋਟ : ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੀ ਜੂਨੀਅਰ ਹੈਂਡਬਾਲ ਟੀਮ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਂਦਿਆਂ ਸਟੇਟ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਜੋ ਕਿ ਮਿਤੀ 27 ਤੋਂ 29 ਮਾਰਚ ਤੱਕ ਰਾਹੋਂ (ਨਵਾਂ ਸ਼ਹਿਰ) ਵਿੱਚ ਹੋਈਆਂ।

ਇਸ ਮੌਕੇ ਤੇ ਖਿਡਾਰੀਆਂ ਦੇ ਕੋਚ ਕੰਵਲਜੀਤ ਸਿੰਘ, ਡੀ.ਐਸ.ਓ ਮੈਡਮ ਅਨਿੰਦਰਵੀਰ ਕੌਰ ਬਰਾੜ, ਜ਼ਿਲ੍ਹਾ ਹੈਂਡਬਲ ਐਸੋਸ਼ੀਏਸ਼ਨ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਰੱਥੜੀਆਂ, ਸੈਕੇਟਰੀ ਬਲਕਾਰ ਸਿੰਘ ਡੀ.ਪੀ.ਈ ਅਤੇ ਸਮੂਹ ਸੀਨੀਅਰ ਖਿਡਾਰੀਆਂ ਨੇ ਇਸ ਮਾਣ-ਮੱਤੀ ਪ੍ਰਾਪਤੀ ਤੇ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿੱਚ ਹੋਰ ਉੱਚੇਰੀਆਂ ਕਾਮਯਾਬੀਆਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live