ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸ਼ਿਵਰਾਤਰੀ ਤਿਓਹਾਰ ਮੌਕੇ ਕੀਤੀ ਭੋਲੇਨਾਥ ਦੀ ਪੂਜਾ

ਮਲੋਟ ਵਿੱਚ ਅੱਜ ਮਹਾਂ-ਸ਼ਿਵਰਾਤਰੀ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ਦੇ ਕ੍ਰਿਸ਼ਨ ਮੰਦਰ ਵਿੱਚ ਪੁੱਜੇ। ਪੂਜਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇਹ ਸੁਨੇਹਾ ਦਿੰਦਾ ਹੈ ਕਿ ਹਮੇਸ਼ਾ ਹੀ ਦੂਜੇ ਲੋਕਾਂ ਦੀ ਭਲਾਈ ਕਰੀਏ। ਇਸ ਲਈ ਸਾਨੂੰ ਮਹਾਂ-ਸ਼ਿਵਰਾਤਰੀ ਤੋਂ ਮਿਲਦੇ ਇਸ ਸੁਨੇਹੇ ਤੇ ਅਮਲ ਕਰਨਾ ਚਾਹੀਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਵਿੱਚ ਅੱਜ ਮਹਾਂ-ਸ਼ਿਵਰਾਤਰੀ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ਦੇ ਕ੍ਰਿਸ਼ਨ ਮੰਦਰ ਵਿੱਚ ਪੁੱਜੇ। ਪੂਜਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇਹ ਸੁਨੇਹਾ ਦਿੰਦਾ ਹੈ ਕਿ ਹਮੇਸ਼ਾ ਹੀ ਦੂਜੇ ਲੋਕਾਂ ਦੀ ਭਲਾਈ ਕਰੀਏ। ਇਸ ਲਈ ਸਾਨੂੰ ਮਹਾਂ-ਸ਼ਿਵਰਾਤਰੀ ਤੋਂ ਮਿਲਦੇ ਇਸ ਸੁਨੇਹੇ ਤੇ ਅਮਲ ਕਰਨਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਲੁਧਿਆਣਾ ਜਿਮਨੀ ਚੋਣ ਲਈ ਆਪ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਮ.ਪੀ ਸੰਜੀਵ ਅਰੋੜਾ ਨੂੰ ਐਲਾਨੇ ਜਾਣ ਤੇ ਵਰੋਧੀਆ ਵੱਲੋਂ ਸਵਾਲ ਖੜੇ ਕਰਨ ਦੀ ਨਿੰਦਾ ਕੀਤੀ। ਇਸੇ ਦੌਰਾਨ ਉਨ੍ਹਾਂ ਸੀ.ਬੀ.ਐੱਸ.ਈ ਬੋਰਡ ਵੱਲੋਂ ਪੰਜਾਬੀ ਭਾਸ਼ਾ ਕੱਢੇ ਜਾਣ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਪਹਿਲਾ ਹੀ ਪੰਜਾਬੀਅਤ ਨੂੰ ਪਹਿਲ ਦਿੱਤੀ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਦੋ ਰੋਜ਼ਾ ਸੈਸ਼ਨ ਪੂਰਾ ਹੋਣ ਤੇ ਕੱਲ੍ਹ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਹਿੱਤੀ ਚੰਗੇ ਮੁੱਦੇ ਲੈ ਕੇ ਆਵਾਂਗੇ ਅਤੇ ਲੋਕ ਪੱਖੀ ਫੈਸਲੇ ਕਰਾਂਗੇ।

Author : Malout Live