ਸਿਹਤ ਵਿਭਾਗ ਲੰਬੀ ਵੱਲੋਂ 19 ਤੋਂ 21 ਜੂਨ ਤੱਕ ਮਾਈਗਰੇਟਰੀ ਪਲੱਸ ਪੋਲੀਓ ਮੁਹਿੰਮ ਤਹਿਤ ਪਿਲਾਈਆਂ ਜਾਣਗੀਆਂ ਬੂੰਦਾਂ
ਮਲੋਟ (ਲੰਬੀ):- ਬੀਤੇ ਦਿਨੀਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਐੱਸ.ਐੱਮ.ਓ ਲੰਬੀ ਡਾ. ਪਵਨ ਮਿੱਤਲ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ ਲੰਬੀ ਵਿਖੇ 19 ਤੋਂ 21 ਜੂਨ ਤੱਕ ਮਨਾਏ ਜਾ ਰਹੇ ਮਾਈਗਰੇਟਰੀ ਪਲਸ ਪੋਲੀਓ ਸੰਬੰਧੀ ਟੀਮ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪਵਨ ਮਿੱਤਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੰਬੀ ਬਲਾਕ ਵਿੱਚ ਪਰਵਾਸੀ ਲੋਕਾਂ ਦੇ 0-5 ਸਾਲ ਦੇ ਲਗਭਗ 335 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਰਾਊਂਡ ਦੌਰਾਨ ਭੱਠਿਆਂ, ਝੁੱਗੀਆਂ ਝੋਪੜੀਆਂ, ਨਿਰਮਾਣ ਅਧੀਨ ਇਮਾਰਤਾਂ ਅਤੇ ਹੋਰ ਹਾਈ ਰਿਸਕ ਇਲਾਕਿਆਂ ਵਿੱਚ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਇਸ ਕੰਮ ਲਈ ਚਾਰ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੀਟਿੰਗ ਦੌਰਾਨ ਟੀਮ ਮੈਂਬਰਾਂ ਨੂੰ ਬੂੰਦਾਂ ਪਿਲਾਉਣ ਦੌਰਾਨ ਕੋਵਿਡ ਸੰਬੰਧੀ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਡਾ. ਸ਼ਕਤੀਪਾਲ, ਬੀ.ਈ.ਈ ਸ਼ਿਵਾਨੀ, ਐੱਸ.ਆਈ ਪ੍ਰਿਤਪਾਲ ਸਿੰਘ ਤੂਰ, ਜਗਦੀਪ ਸਿੰਘ, ਰਣਜੀਤ ਸਿੰਘ ਅਤੇ ਟੀਮ ਮੈਂਬਰ ਮੌਜੂਦ ਸਨ।
Author : Malout Live