ਮਿਮਿਟ ਕਾਲਜ ਮਲੋਟ ਵਿਖੇ 20 ਜੂਨ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ

ਮਲੋਟ:- ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਮਿਮਿਟ ਕਾਲਜ ਮਲੋਟ ਵਿਖੇ 20 ਜੂਨ 2022 ਦਿਨ ਸੋਮਵਾਰ ਨੂੰ ਸਵੇਰੇ 9:00 ਤੋਂ ਦੁਪਹਿਰ 3:00 ਵਜੇ ਤੱਕ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਦੀ ਰਜ਼ਿਸਟ੍ਰੇਸ਼ਨ ਮੌਕੇ ‘ਤੇ ਹੋਵੇਗੀ। ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਕੈਬਨਿਟ ਮੰਤਰੀ ਅਤੇ ਮਲੋਟ ਹਲਕਾ ਵਿਧਾਇਕ ਡਾ. ਬਲਜੀਤ ਕੌਰ ਹੋਣਗੇ।

ਇਸ ਰੋਜ਼ਗਾਰ ਮੇਲੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀਆਂ ਸੱਤਿਆ ਸਿੰਥੈਟਿਕ, ਗਰਗ ਇੰਡਸਟਰੀ ਗਿੱਦੜਬਾਹਾ, ਓਮੈਕਸ ਮੈਟਲਸ, ਗਿੱਲ ਐਗਰੋ ਇੰਡਸਟਰੀ, ਸੇਵਰਿਨ ਕੈਮੀਕਲਸ ਅਤੇ ਗੁਰੂ ਹਿੰਦੁਸਤਾਨ ਲੋਕਲ ਇੰਡਸਟਰੀਆਂ ਭਾਗ ਲੈ ਰਹੀਆਂ ਹਨ। ਇਸ ਰੋਜ਼ਗਾਰ ਮੇਲੇ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 01633-262317, 98885-62317 ਅਤੇ 97292-10975 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Author : Malout Live