ਸਿਹਤ ਕਰਮਚਾਰੀ ਪੰਜਾਬ ਵਿੱਚ ਘਰ-ਘਰ ਜਾ ਕੇ ਕੋਰੋਨਾ ਟੀਕਾਕਰਨ ਦੀ ਲਗਾਉਣਗੇ ਦੂਸਰੀ ਡੋਜ਼
ਮਲੋਟ (ਲੰਬੀ):- ਪੰਜਾਬ ਵਿੱਚ ਕੋਰੋਨਾ ਟੀਕਾਕਰਨ ਦੀ ਦੂਸਰੀ ਡੋਜ਼ ਨਾ ਲੈਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸੂਬੇ ਦੇ ਮੁੱਢਲੇ ਸਿਹਤ ਕੇਂਦਰਾਂ ਤੋਂ ਦੂਜੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੀ ਲਿਸਟ ਮੰਗਵਾਈ ਗਈ ਹੈ। ਵਿਭਾਗ ਵੱਲੋਂ ਜਲਦੀ ਹੀ ਘਰ-ਘਰ ਜਾ ਕੇ ਟੀਕਾਕਰਨ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਕੋਰੋਨਾ ਟੀਕਾਕਰਨ ਦੀ ਦੂਸਰੀ ਡੋਜ਼ ਲਗਾਈ ਜਾਵੇਗੀ। ਸੂਬੇ ਵਿੱਚ ਦੂਸਰੀ ਡੋਜ਼ ਦੀ ਰਫ਼ਤਾਰ ਮੱਠੀ ਹੋਣ ਕਾਰਨ ਵਿਭਾਗ ਨੇ ਇਹ ਫੈਂਸਲਾ ਲਿਆ।ਪੰਜਾਬ ‘ਚ ਹੁਣ ਤੱਕ 210461 ਸਿਹਤ ਕਰਮਚਾਰੀ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਚੁੱਕੇ ਹਨ। ਇਸ ਦੇ ਨਾਲ ਹੀ 1013377 ਫਰੰਟ ਲਾਈਨ ਵਰਕਰਾਂ ਨੇ ਦੂਜੀ ਖੁਰਾਕ ਲਈ ਹੈ। ਇਸ ਤੋਂ ਇਲਾਵਾ 45 ਸਾਲ ਤੋਂ ਵੱਧ ਉਮਰ ਦੇ 7366385 ਲੋਕਾਂ ਨੇ ਕੋਰੋਨਾ ਟੀਕਾਕਰਨ ਦੀ ਦੂਜੀ ਖੁਰਾਕ ਦਾ ਲਾਭ ਲਿਆ ਹੈ। 18 ਤੋਂ 44 ਉਮਰ ਵਰਗ ਵਿੱਚ 10075972, 15 ਤੋਂ 17 ਉਮਰ ਵਰਗ ਵਿੱਚ 738395 ਅਤੇ 12 ਤੋਂ 14 ਉਮਰ ਵਰਗ ਵਿੱਚ 313263 ਵਿਅਕਤੀਆਂ ਨੇ ਟੀਕਾਕਰਨ ਅਧੀਨ ਦੂਜੀ ਖੁਰਾਕ ਲਈ। Author : Malout Live