Malout News

ਭੇਤਭਰੇ ਹਾਲਾਤ ‘ਚ ਹੋਈ ਔਰਤ ਦੀ ਮੌਤ

ਮਲੋਟ:- ਪਟੇਲ ਨਗਰ ‘ਚ ਇਕ 24 ਸਾਲਾ ਔਰਤ ਦੀ ਘਰ ਵਿੱਚ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਜਦੋਂ ਇਸ ਮਾਮਲੇ ਜਾਂਚ ਕੀਤੀ ਤਾਂ ਮ੍ਰਿਤਕ ਔਰਤ ਦੇ ਸਿਰ ਅਤੇ ਸ਼ਰੀਰ ਤੋਂ ਖੂਨ ਨਿਕਲ ਰਿਹਾ ਸੀ ਜਿਸ ਕਾਰਨ ਇਹ ਮਾਮਲਾ ਆਤਮ ਹੱਤਿਆ ਨਾਲੋਂ ਹੱਤਿਆ ਦਾ ਜ਼ਿਆਦਾ ਲੱਗ ਰਿਹਾ ਸੀ। ਜਾਣਕਾਰੀ ਮੁਤਾਬਿਕ ਪਟੇਲ ਨਗਰ ਵਾਰਡ ਨੰ. 26 ਦੀ ਗਲੀ ਨੰਬਰ 5 ਹਰਕ੍ਰਿਸ਼ਨ ਪਬਲਿਕ ਸਕੂਲ ਕੋਲ ਰਮਨਦੀਪ ਕੌਰ (ਮ੍ਰਿਤਕ) ਆਪਣੇ ਪਤੀ ਸੁਖਵਿੰਦਰ ਸਿੰਘ ਨਾਲ ਆਪਣੇ ਮਕਾਨ ਵਿੱਚ ਰਹਿ ਰਹੀ ਸੀ । ਇਹ ਪਰਿਵਾਰ ਦਿੱਲੀ ਤੋਂ ਕਰੀਬ 15 ਦਿਨ ਪਹਿਲਾਂ ਹੀ ਇਥੇ ਸ਼ਿਫਟ ਹੋਇਆ ਸੀ। ਬੀਤੇ ਦਿਨ ਪੁਲਿਸ ਨੂੰ ਸੂਚਨਾ ਮਿਲੀ ਕਿ ਰਮਨਦੀਪ ਕੌਰ ਦੀ ਘਰ ਵਿਚ ਹੱਤਿਆ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਸਦਾ ਪਤੀ ਸ਼ਰਾਬ ਪੀਂਦਾ ਰਹਿੰਦਾ ਹੈ ਜਿਸ ਕਾਰਨ ਉਸ ਦਾ ਆਪਣੇ ਪਤੀ ਨਾਲ ਝਗੜਾ ਚਲਦਾ ਰਹਿੰਦਾ ਸੀ। ਸੁਖਵਿੰਦਰ ਸਿੰਘ ਦੀ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਦੋਵਾਂ ਦੀ ਆਪਸ ਵਿਚ ਅਣਬਣ ਰਹਿੰਦੀ ਸੀ। ਉਹ 15 ਦਿਨ ਪਹਿਲਾਂ ਮਲੋਟ ਆਏ ਹਨ ਅਤੇ ਇਥੇ ਹੀ ਸ਼ਿਫਟ ਹੋ ਗਏ ਅਤੇ ਉਸਨੇ ਉਨ੍ਹਾਂ ਨੂੰ ਫੋਨ ਕਰ ਕੇ ਬੁਲਾਇਆ। ਜਦੋਂ ਉਹ ਇਥੇ ਪੁੱਜੇ ਤਾਂ ਉਸਨੇ ਦੱਸਿਆ ਕਿ ਰਮਨਦੀਪ ਕੌਰ ਨੇ ਸਵੇਰੇ ਆਪਣੇ ਕਮਰੇ ਦਾ ਦਰਵਾਜਾ ਨਹੀਂ ਖੋਲ੍ਹਿਆਂ ਜਦੋਂ ਉਸਨੇ ਸ਼ੀਸ਼ੇ ਵਿੱਚੋਂ ਵੇਖਿਆ ਤਾਂ ਉਹ ਅੰਦਰ ਫਰਸ਼ ਤੇ ਡਿੱਗੀ ਪਈ ਸੀ ਜਦੋਂ ਉਹ ਸ਼ੀਸ਼ਾ ਤੋੜ ਕਿ ਅੰਦਰ ਗਿਆ ਤਾਂ ਉਹ ਮਰੀ ਹੋਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਰਮਨਦੀਪ ਨੇ ਆਤਮਹੱਤਿਆ ਕੀਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ, ਐੱਸ. ਐੱਚ. ਓ. ਵਧੀਕ ਮਲਕੀਤ ਸਿੰਘ ਬਰਾੜ ਮੌਕੇ ਤੇ ਪੁੱਜ ਕਿ ਗਏ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ। ਡੀ ਐਸ ਪੀ ਭੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮ 4 ਵਜੇ ਇਸ ਘਟਨਾਂ ਦੀ ਸੂਚਨਾ ਮਿਲੀ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਸੁਖਵਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਰਮਨਦੀਪ ਦੇ ਪਤੀ ਸੁਖਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।

Leave a Reply

Your email address will not be published. Required fields are marked *

Back to top button