ਪ੍ਰਕਾਸ਼ਪੁਰਬ ਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਦੋ ਰੋਜ਼ਾ ਜ਼ਿਲਾ ਪੱਧਰੀ ਖੇਡ ਮੁਕਬਲੇ ਸਮਾਪਤ

ਸ੍ਰੀ ਮੁਕਤਸਰ ਸਾਹਿਬ :ਪੰਜਾਬ ਸਰਕਾਰ,ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲਾ ਪੱਧਰੀ ਖੇਡਾਂ ਅਡਰ-14 ਲੜਕੇ-ਲੜਕੀਆਂ ਦੋ ਰੋਜ਼ਾ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋ ਗਏ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ. ਹਰਚਰਨ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਿਰਕਤ ਕੀਤੀ ਗਈ ਤੇ ਜੇਤੂ ਖਿਡਾਰੀ-ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਸ੍ਰੀ ਹਰਬੰਸ ਗਰੀਬ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਦਲਜੀਤ ਸਿੰਘ ਸਹਾਇਕ ਜ਼ਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਟੂਰਨਾਮੈਂਟ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਵਾਲੀਬਾਲ ਅਕੈਡਮੀ ਮਲੋਟ ਨੇ ਪਹਿਲਾ ਸਥਾਨ, ਪਿੰਡ ਸਿੱਖਵਾਲਾ ਨੇ ਦੂਜਾ ਸਥਾਨ ਅਤੇ ਹੋਲੀ ਏਂਜਲ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਨਿਸ਼ਾਨ ਅਕੈਡਮੀ ਪਿੰਡ ਔਲਖ ਨੇ ਪਹਿਲਾ ਸਥਾਨ, ਜੀ.ਜੀ.ਐੱਸ ਪਬਲਿਕ ਸਕੂਲ ਮਰਾੜਕਲਾ ਨੇ ਦੂਜਾ ਸਥਾਨ ਅਤੇ ਸ.ਸੀ: ਸੈ: ਸਕੂਲ ਪਿੰਡ ਮਲੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਜੀ.ਟੀ.ਬੀ ਸਕੂਲ ਮਲੋਟ ਨੇ ਪਹਿਲਾ ਸਥਾਨ, ਐੱਸ.ਡੀ ਸੀ: ਸੈ: ਸਕੂਲ ਪਿੰਡ ਰੱਥੜੀਆਂ ਨੇ ਦੂਜਾ ਸਥਾਨ ਅਤੇ ਸ.ਸੀ.: ਸੈ: ਸਕੂਲ ਪਿੰਡ ਭੁੱਲਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਸ.ਸੀ: ਸੈ: ਸਕੂਲ ਪਿੰਡ ਭੁੱਲਰ ਨੇ ਪਹਿਲਾ ਸਥਾਨ , ਡੀ.ਏ.ਵੀ ਸੀ: ਸੈ: ਸਕੂਲ ਮਲੋਟ ਨੇ ਦੂਜਾ ਸਥਾਨ ਅਤੇ ਸ.ਹਾਈ ਸਕੂਲ ਪਿੰਡ ਸੰਗੂਧੌਣ ਨੇ ਤੀਜਾ ਸਥਾਨ ਹਾਸਿਲ ਕੀਤਾ।
ਬਾਸਕਿਟਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਟਰ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ ਨੇ ਪਹਿਲਾ ਸਥਾਨ, ਪਰਮਿੰਦਰ ਯਾਦਗਰੀ ਕਲੱਬ ਮਲੋਟ ਨੇ ਦੂਜਾ ਸਥਾਨ, ਮਾਲਵਾ ਸਕੂਲ ਗਿੱਦੜਬਾਹਾ ਨੇ ਤੀਜਾ ਸਥਾਨ ਹਾਸਿਲ ਕੀਤਾ। ਬਾਸਕਿਟਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਟਰ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ ਨੇ ਪਹਿਲਾ ਸਥਾਨ, ਪੀ.ਏ.ਯੂ ਪਿੰਡ ਕਾਉਣੀ ਨੇ ਦੂਜਾ ਸਥਾਨ ਅਤੇ ਡੀ.ਏ.ਵੀ ਸਕੂਲ ਗਿੱਦੜਬਾਹਾ ਨੇ ਤੀਜਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਲੜਕਿਆਂ ਦੇ ਮੁਕਾਬਲੇ ਵਿੱਚ ਸ.ਹਾਈ ਸਕੂਲ ਪਿੰਡ ਬੁੱਟਰ ਸਰੀਹ ਨੇ ਪਹਿਲਾ ਸਥਾਨ, ਆਦਰਸ ਸਕੂਲ ਈਨਾ ਖੇੜਾ ਦੂਜਾ ਸਥਾਨ ਅਤੇ ਏ.ਪੀ.ਐੱਸ ਸਕੂਲ ਪਿੰਡ ਜੱਸੇਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਲੜਕੀਆਂ ਦੇ ਮੁਕਾਬਲੇ ਵਿੱਚ ਸ.ਹਾਈ ਸਕੂਲ ਪਿੰਡ ਬੁੱਟਰ ਸਰੀਹ ਨੇ ਪਹਿਲਾ , ਬਾਬਾ ਫਰੀਦ ਸਕੂਲ ਛੱਤੇਆਣਾ ਨੇ ਦੂਜਾ ਅਤੇ ਆਦਰਸ ਸਕੂਲ ਪਿੰਡ ਈਨਾ ਖੇੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਨਿਸਾਨ ਅਕੈਡਮੀ ਪਿੰਡ ਔਲਖ ਨੇ ਪਹਿਲਾ, ਪਿੰਡ ਬਾਂਮ ਨੇ ਦੂਜਾ ਅਤੇ ਕੋਚਿੰਗ ਸੈਂਟਰ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਅੰਮਿ੍ਰਤ ਪਬਲਿਕ ਸਕੂਲ ਪਿੰਡ ਭਲਾਈਆਣਾ ਨੇ ਪਹਿਲਾ ਸਥਾਨ, ਐੱਲ.ਡੀ.ਆਰ ਸਕੂਲ ਪਿੰਡ ਲੰਬੀ ਢਾਬ ਦੂਜਾ ਅਤੇ ਯੁਵਕ ਸੇਵਾਵਾਂ ਕਲੱਬ ਪਿੰਡ ਭਲਾਈਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ, ਕਰਮਚਾਰੀ, ਖੇਡ ਵਿਭਾਗ ਦੇ ਸਮੂਹ ਕੋਚ, ਸਟਾਫ ਅਤੇ ਸਿੱਖਿਆ ਵਿਭਾਗ ਦੇ ਡੀ.ਪੀ, ਪੀ.ਟੀ ਮੌਜੂਦ ਸਨ।