ਸਰਦਾਰ ਵਲੱਭਭਾਈ ਕ੍ਰਿਕਟ ਸਟੇਡੀਅਮ ਦਾ ਟਰੰਪ ਕਰਨਗੇ ਉਦਘਾਟਨ

ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਨਵਾਂ ਨਾਂ ਸਰਦਾਰ ਵਲੱਭਭਾਈ ਸਟੇਡੀਅਮ ਰੱਖਿਆ ਗਿਆ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ. ਇਸ ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ਦੀ ਸਮੱਰਥਾ ਇੱਕ ਲੱਖ ਦਸ ਹਜ਼ਾਰ ਹੈ । ਇਸ ਤੋਂ ਪਹਿਲਾਂ ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 53 ਹਜ਼ਾਰ ਸੀ. ਜਿਸ ਕਾਰਨ ਸਾਲ 2015 ਵਿੱਚ ਇਸ ਨੂੰ ਤੋੜ ਕੇ ਫਿਰ ਤੋਂ ਨਵਾਂ ਰੂਪ ਦਿੱਤਾ ਗਿਆ ਹੈ । ਦਰਅਸਲ, ਸਰਦਾਰ ਵਲੱਭਭਾਈ ਕ੍ਰਿਕਟ ਸਟੇਡੀਅਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ ਵਿੱਚ ਹੈ. ਇਸ ਸਟੇਡੀਅਮ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ਦੌਰਾਨ ਇਸ ਸਟੇਡੀਅਮ ਦਾ ਉਦਘਾਟਨ ਕਰ ਸਕਦੇ ਹਨ । ਦੱਸ ਦੇਈਏ ਕਿ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਦੌਰੇ ‘ਤੇ ਰਹਿਣਗੇ । ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਇਸ ਦੌਰੇ ਦੌਰਾਨ ਇੱਕ ਰੈਲੀ ਵੀ ਕੱਢੀ ਜਾਵੇਗੀ, ਜਿਸ ਵਿੱਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਇਸ ਸਟੇਡੀਅਮ ਨੂੰ ਬਣਾਉਣ ਲਈ 100 ਮਿਲੀਅਨ ਯੂਏ ਡਾਲਰ ਦਾ ਖਰਚ ਆਇਆ ਹੈ । ਇਸ ਸਟੇਡੀਅਮ ਵਿੱਚ ਨਾ ਸਿਰਫ਼ ਕ੍ਰਿਕਟ ਦੇ ਮੈਚ ਕਰਵਾਏ ਜਾਣਗੇ ਬਲਕਿ ਕਈ ਸਾਰੀਆਂ ਹੋਰ ਖੇਡਾਂ ਜਿਵੇਂ ਫੁੱਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਬਾਕਸਿੰਗ, ਲਾਨ ਟੈਨਿਸ, ਐਥਲੈਟਿਕਸ ਟ੍ਰੈਕਸ, ਸਕਵੈਸ਼, ਬੈਡਮਿੰਟਨ ਅਤੇ ਹੋਰ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ ਜਾ ਸਕੇਗੀ ।