Punjab

ਗਿੱਦੜਬਾਹਾ ਵਿਖੇ 30 ਸਤੰਬਰ ਨੂੰ ਲੱਗੇਗਾ ਮੈਗਾ ਰੋਜ਼ਗਾਰ ਮੇਲਾ

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ 30 ਸਤੰਬਰ 2019 ਨੂੰ ਐਮ.ਐਮ.ਡੀ ਡੀ.ਏ.ਵੀ ਕਾਲਜ ਗਿੱਦੜਬਾਹਾ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗਿੱਦੜਬਾਹਾ ਦੇ ਐਸ ਡੀ ਐਮ ਸ਼੍ਰੀ ਓਮ ਪ੍ਰਕਾਸ਼ (ਪੀ.ਸੀ.ਐਸ) ਨੇ ਦਿੱਤੀ। ਉਨਾਂ ਨੇ ਇਸ ਮੈਗਾ ਰੋਜ਼ਗਾਰ ਮੇਲੇ ਦੇ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਮੇਲੇ ਦੀ ਸਫਲਤਾ ਲਈ ਸਾਰੇ ਵਿਭਾਗ ਤਨਦੇਹੀ ਨਾਲ ਜਿਮੇਵਾਰੀ ਨਿਭਾਉਣ। ਉਨਾਂ ਕਿਹਾ ਕਿ ਇਸ ਮੇਲੇ ਵਿੱਚ ਬਹੁਤ ਸਾਰੀਆਂ ਨਾਮੀ ਕੰਪਨੀਆਂ ਰੋਜ਼ਗਾਰ ਦੇ ਮੌਕੇ ਲੈ ਕੇ ਆ ਰਹੀਆਂ ਹਨ। ਉਨਾਂ ਨੌਜਵਾਨਾਂ ਨੂੰ ਵੱਧ ਤੋ ਵੱਧ ਗਿਣਤੀ ਵਿੱਚ ਇਸ ਮੇਲੇ ਵਿੱਚ ਪੁੱਜ ਕੇ ਰੋਜ਼ਗਾਰ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਇਸ ਮੇਲੇ ਸਵੈ-ਰੁਜ਼ਗਾਰ ਸੁਰੂ ਕਰਨ ਲਈ 20 ਨੌਜਵਾਨ ਆਪਣੀਆਂ ਅਰਜੀਆਂ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਦੇ ਸਕਣਗੇ।
ਜ਼ਿਲਾ ਪਲੇਸਮੈਂਟ ਅਫਸਰ ਦਲਜੀਤ ਸਿੰਘ ਨੇ ਆਖਿਆ ਕਿ ਨੌਜਵਾਨ ਇਸ ਮੇਲੇ ਸਬੰਧੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਿੱਜੀ ਤੌਰ ਤੇ ਜਾ ਫੋਨ ਨੰ 01633-262317 ’ਤੇ ਰਾਬਤਾ ਕਰ ਸਕਦੇ ਹਨ।
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਕਾਰਜ ਸਾਧਕ ਅਫਸਰ ਗਿੱਦੜਬਾਹਾ ਜਗਸੀਰ ਸਿੰਘ, ਐਮ.ਐਮ.ਡੀ.ਡੀ.ਏ.ਵੀ ਕਾਲਜ ਗਿੱਦੜਬਾਹਾ ਤੋਂ ਜਸਵਿੰਦਰ ਕੁਮਾਰ, ਜੀ ਓ ਜੀ ਸੁਪਰਵਾਈਜ਼ਰ ਕੁਲੈਲ ਸਿੰਘ, ਪੰਚਾਇਤ ਅਫਸਰ ਮਲਕੀਤ ਸਿੰਘ ਤੋਂ ਇਲਾਵਾਂ ਤਕਨੀਕੀ ਸਿੱਖਿਆਵਾਂ ਸੰਸਥਾਨਾਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *

Back to top button