ਮਹਿਲਾ ਪੁਲਿਸ ਕਰਮਚਾਰੀ ਕੋਲੋਂ 17 ਗ੍ਰਾਮ ਹੈਰੋਇਨ ਬ੍ਰਾਮਦ, ਨੌਕਰੀ ਤੋਂ ਕੀਤਾ ਬਰਖਾਸਤ
ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਬਠਿੰਡਾ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜਮ ਮਹਿਲਾ ਕਰਮਚਾਰੀ ਦੀ ਪਹਿਚਾਨ ਅਮਨਦੀਪ ਕੌਰ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿਡਾ ਵਜੋਂ ਹੋਈ ਹੈ।
ਪੰਜਾਬ : ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਬਠਿੰਡਾ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜਮ ਮਹਿਲਾ ਕਰਮਚਾਰੀ ਦੀ ਪਹਿਚਾਨ ਅਮਨਦੀਪ ਕੌਰ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿਡਾ ਵਜੋਂ ਹੋਈ ਹੈ। ਪੁਲਿਸ ਨੇ ਮਹਿਲਾ ਮੁਲਜਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਹ ਮਹਿਲਾ ਪੁਲਿਸ ਕਰਮਚਾਰੀ ਇੰਸਟਾਗ੍ਰਾਮ ਤੇ ਬਹੁਤ ਫੇਮਸ ਹੈ ਅਤੇ ਉਸ ਦੁਆਰਾ ਪੁਲਿਸ ਦੀ ਵਰਦੀ ਵਿੱਚ ਕਾਫੀ ਰੀਲਜ਼ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਕਾਲੀ ਥਾਰ ਵਿੱਚ ਵੀ ਨਜ਼ਰ ਆਉਂਦੀ ਸੀ।
ANTF ਦੀ ਕਾਫੀ ਸਮੇਂ ਤੋਂ ਇਸ ਮਹਿਲਾ ਪੁਲਿਸ ਕਰਮਚਾਰੀ ਤੇ ਨਜ਼ਰ ਰੱਖੀ ਜਾ ਰਹੀ ਸੀ। ਪਿਛਲੇ ਬੁੱਧਵਾਰ ਨੂੰ ਜਦੋਂ ਉਹ ਡਿਊਟੀ ਤੋਂ ਬਾਅਦ ਬਾਹਰ ਨਿਕਲੀ ਤਾਂ ANTF ਨੇ ਉਸ ਦਾ ਪਿੱਛਾ ਕੀਤਾ ਅਤੇ ਲਾਡਲੀ ਬੇਟੀ ਚੌਂਕ ਤੇ ਉਸ ਦੀ ਗੱਡੀ ਰੋਕ ਲਈ ਗਈ ਅਤੇ ਚੈਕਿੰਗ ਕਰਨ ਤੇ ਉਸ ਕੋਲੋਂ 17 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਹੁਣ ਉਸ ਮਹਿਲਾ ਪੁਲਿਸ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
Author : Malout Live