Punjab

ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀਆਂ ਕੱਟੀਆਂ ਦੋਵੇਂ ਲੱਤਾਂ

ਗਿੱਦੜਬਾਹਾ:- ਬੀਤੀ ਰਾਤ ਰੇਲ ਗੱਡੀ ਹੇਠ ਆ ਜਾਣ ਨਾਲ ਇਕ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੇ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਨੇੜੇ ਨਾਥਾਂਵਾਲਾ ਖੂਹ ਗਿੱਦੜਬਾਹਾ ਸਥਾਨਕ ਰੇਲਵੇ ਸਟੇਸ਼ਨ ਨੇੜੇ ਲਾਈਨਾਂ ਉਪਰ ਦੀ ਲੰਘ ਰਿਹਾ ਸੀ , ਤਾਂ ਰੇਲ ਗੱਡੀ ਹੇਠ ਆ ਗਿਆ । ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ । ਰਾਤ ਦੋ ਵਜੇ ਦੇ ਲਗਭਗ ਜਦ ਨੇੜੇ ਦੇ ਘਰਾਂ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਸਬੰਧੀ ਸਮਾਜਸੇਵੀ ਬਾਬਾ ਨਛੱਤਰ ਸੂਫੀ ਨੂੰ ਸੂਚਨਾ ਦਿੱਤੀ , ਜਿਸ ਨੇ ਉਪਰੋਕਤ ਨੌਜਵਾਨ ਨੂੰ ਐਬੁਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ ਅਤੇ ਇਸ ਦੀ ਸੂਚਨਾ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ । ਸਿਵਲ ਹਸਪਤਾਲ ਗਿੱਦੜਬਾਹਾ ਦੇ ਡਿਊਟੀ ‘ ਤੇ ਹਾਜ਼ਰ ਡਾਕਟਰ ਜਸ਼ਨਦੀਪ ਵਲੋਂ ਹਾਦਸਾਗ੍ਰਸਤ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਮੁਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਬਠਿੰਡਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ । ਇਸ ਸਬੰਧੀ ਡਾਕਟਰ ਜਸ਼ਨਦੀਪ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਕਾਫੀ ਖਰਾਬ ਸੀ ਤੇ ਉਸ ਨੂੰ ਤੁਰੰਤ ਅਪ੍ਰੇਸ਼ਨ ਦੀ ਲੋੜ ਸੀ । ਇਸ ਲਈ ਉਸ ਨੂੰ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ । ਰੇਲਵੇ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

Back to top button