ਹੁਣ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਪਰਿਵਾਰਾਂ ਨਾਲ ਸਿੱਧੇ ਤੌਰ ‘ਤੇ ਹੋਵੇਗੀ ਮੁਲਾਕਾਤ
ਪੰਜਾਬ ਸਰਕਾਰ ਨੇ ਜੇਲ੍ਹਾਂ 'ਚ ਰਹਿੰਦੇ ਕੈਦੀਆਂ ਨੂੰ ਪਰਿਵਾਰ ਨਾਲ ਮਿਲਣ ਲਈ ਇੱਕ ਨਵਾਂ ਨਿਯਮ ਬਣਾਇਆ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਹੁਣ ਕੈਦੀਆਂ ਦੀ ਮੁਲਾਕਾਤ ਪਰਿਵਾਰਾਂ ਨਾਲ ਸਿੱਧੇ ਤੌਰ ’ਤੇ ਹੋਵੇਗੀ, ਇਸ ਦਰਮਿਆਨ ਕੋਈ ਜਾਲੀ ਨਹੀਂ ਲੱਗੀ ਹੋਵੇਗੀ। ਇਸ ਤਹਿਤ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਅਜਿਹੀਆਂ ਮੀਟਿੰਗਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਅਜਿਹੇ ਖ਼ਾਸ ਰੂਮ ਤਿਆਰ ਕੀਤੇ ਜਾਣਗੇ, ਜਿਹਨਾਂ ’ਚ ਬੈਠ ਕੇ ਕੈਦੀ ਆਪਣੇ ਪਰਿਵਾਰਾਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਮਿਲ ਸਕਣਗੇ। ਜਾਣਕਾਰੀ ਅਨੁਸਾਰ ਇਸ ਨਿਯਮ ’ਚ ਜੇਲ੍ਹ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪਰਿਵਾਰਿਕ ਮਾਹੌਲ ’ਚ ਅਜਿਹੀਆਂ ਮੁਲਾਕਾਤਾਂ ਕਰਵਾਈਆਂ ਜਾਣ, ਜਿਸ ਨਾਲ ਕੈਦੀਆਂ ਨੂੰ ਆਪਣਿਆਂ ਨੂੰ ਮਿਲਣ ਦੀ ਚਾਹਤ ’ਚ ਕੋਈ ਜਾਲੀ ਵਰਗੀ ਰੁਕਾਵਟ ਨਾ ਹੋਵੇ ਅਤੇ ਉਹ ਪਰਿਵਾਰ ਨੂੰ ਗਲੇ ਲਗਾ ਸਕਣ ਅਤੇ ਹੱਥ ਮਿਲਾ ਸਕਣ। Author: Malout Live