ਸ਼੍ਰੀ ਮੁਕਤਸਰ ਸਾਹਿਬ 'ਚ ASI ਦੀ ਗੋਲੀ ਲੱਗਣ ਨਾਲ ਮੌਤ

ਸ਼੍ਰੀ ਮੁਕਤਸਰ ਸਾਹਿਬ:- ਸ਼੍ਰੀ ਮੁਕਤਸਰ ਸਾਹਿਬ ਵਿੱਚ ਕੋਰਟ ਕੰਪਲੈਕਸ ਵਿੱਚ ਏ.ਐੱਸ.ਆਈ ਕੁਲਵਿੰਦਰ ਸਿੰਘ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਏ.ਐੱਸ.ਆਈ ਕੈਦੀਆਂ ਨੂੰ ਪੇਸ਼ੀ ਲਈ ਕੋਰਟ ਵਿੱਚ ਲੈ ਕੇ ਆਇਆ ਸੀ। ਏ.ਐੱਸ.ਆਈ ਕੁਲਵਿੰਦਰ ਸਿੰਘ ਪੁਲਿਸ ਲਾਈਨ 'ਚ ਤਾਇਨਾਤ ਸੀ।

ਸਰਵਿਸ ਰਿਵਾਲਵਰ ਤੋਂ ਹੀ ਅਚਾਨਕ ਗੋਲੀ ਚੱਲਣ ਨਾਲ ਉਹਨਾਂ ਦੀ ਮੌਤ ਹੋ ਗਈ।  ਗੱਲਬਾਤ ਕਰਦਿਆਂ ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਏ.ਐੱਸ.ਆਈ. ਕੁਲਵਿੰਦਰ ਸਿੰਘ ਪੁਲਸ ਲਾਈਨ 'ਚ ਡਿਊਟੀ 'ਤੇ ਸੀ। ਅੱਜ ਸਵੇਰੇ ਉਹ ਕੈਦੀਆਂ ਨੂੰ ਪੇਸ਼ੀ ਭੁਗਤਣ ਲਈ ਮਾਣਯੋਗ ਅਦਾਲਤ 'ਚ ਲੈ ਕੇ ਆਇਆ ਸੀ। ਇਸ ਦੌਰਾਨ ਉਸ ਦੇ ਸਾਥੀ ਮੁਲਾਜ਼ਮ ਕਾਗਜ਼ੀ ਕਾਰਵਾਈ ਕਰ ਰਹੀ ਸੀ। ਜਿਸ ਤੋਂ ਬਾਅਦ ਅਚਾਨਕ ਏ.ਐੱਸ.ਆਈ. ਦੀ ਸਰਵਿਸ ਕਰਾਬਾਈਨ 'ਚੋਂ ਗੋਲ਼ੀ ਚੱਲ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। Author: Malout Live