ਮਿਡ-ਡੇ ਮੀਲ ਬਣਾਉਂਦੇ ਸਮੇਂ ਸਰਕਾਰੀ ਸਕੂਲ ‘ਚ ਸਿਲੰਡਰ ਨੂੰ ਲੱਗੀ ਅੱਗ
ਡੇਰਾ ਬੱਸੀ:- ਡੇਰਾ ਬੱਸੀ ਦੇ ਨਾਲ਼ ਲੱਗਦੇ ਪਿੰਡ ਤ੍ਰਿਵੇਦੀ ਕੈਂਪ ਦੇ ਸਰਕਾਰੀ ਐਲੀਮੈਂਟਰੀ ਸਕੂਲ ‘ਚ ਖਾਣਾ ਬਣਾਉਂਦੇ ਹੋਏ ਗੈਸ ਸਿਲੰਡਰ ਨੂੰ ਅੱਗ ਲਗ ਗਈ, ਜਿਸ ਕਾਰਨ ਖਾਣਾ ਬਣਾਉਣ ਵਾਲੀ ਇੱਕ ਔਰਤ ਝੁਲਸ ਗਈ। ਸਿਲੰਡਰ ਨੂੰ ਅੱਗ ਲਗਣ ‘ਤੇ ਤੁਰੰਤ ਸਕੂਲ ਦੇ ਸਟਾਫ਼ ਨੇ ਸਮਾਂ ਰਹਿੰਦੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ। ਸੂਚਨਾ ਮਿਲਣ ‘ਤੇ ਅੱਗ ਬੂਝਾਊ ਦਸਤੇ ਨੇ ਮੌਕੇ ‘ਤੇ ਪੁੱਜ ਕੇ ਸਿਲੰਡਰ ਨੂੰ ਲਗੀ ਅੱਗ ‘ਤੇ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ ਅਤੇ ਸਕੂਲ ਸਟਾਫ਼ ਸਮੇਤ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਜੇਕਰ ਅੱਗ ‘ਤੇ ਸਮੇਂ ਰਹਿੰਦੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਅੱਗ ‘ਚ ਝੁਲਸੀ ਸ਼ਿੰਦਰ ਕੌਂਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾਂ ਕਰੀਬ 200 ਬੱਚਿਆਂ ਲਈ ਗੈਸ ਵਾਲੇ ਸਿਲੰਡਰ ਅਤੇ ਲੱਕੜਾਂ ਵਾਲੇ ਚੁੱਲ੍ਹੇ ‘ਤੇ ਵੱਖ-ਵੱਖ ਖਾਣਾ ਬਣਾ ਰਹੀ ਸੀ। ਸਿਲੰਡਰ ਵਾਲੀ ਭੱਠੀ ਦਾ ਕੰਮ ਖਤਮ ਹੋਣ ‘ਤੇ ਉਸ ਨੂੰ ਬੰਦ ਕਰਨ ‘ਤੇ ਉਸ ਵਿੱਚੋਂ ਗੈਸ ਲੀਕ ਹੋਣ ਲੱਗ ਪਈ, ਜੋ ਚੁੱਲ੍ਹੇ ‘ਚ ਬਲਦੀ ਅੱਗ ਦੇ ਸਪੰਰਕ ‘ਚ ਆਉਣ ‘ਤੇ ਸਿਲੰਡਰ ਨੇ ਅੱਗ ਫੜ ਲਈ ਅਤੇ ਕੂਝ ਕਦਮਾਂ ਦੀ ਦੂਰੀ ‘ਤੇ ਸਕੂਲੀ ਬੱਚੇ ਮੌਜੂਦ ਸਨ। ਰਸੋਈ ‘ਚ ਖਾਣਾ ਬਣਾਉਂਦੀ ਸ਼ਿੰਦਰ ਕੌਰ ਅੱਗ ਦੀ ਪਲੇਟ ‘ਚ ਆ ਕੇ ਬੁਰੀ ਤਰਾਂ ਝੁੱਲਸ ਗਈ। ਸਕੂਲ ਸਟਾਫ਼ ਨੇ ਸਿਲੰਡਰ ਉਪਰ ਗਿੱਲੀ ਬੋਰੀਆਂ ਅਤੇ ਚਾਦਰਾਂ ਪਾ ਕੇ ਅੱਗ ਬੁਝਾਉਣ ਦੀ ਕੌਸ਼ਿਸ ਕੀਤੀ ਗਈ, ਲੇਕਿਨ ਨਾਕਾਮ ਰਹੇ। ਰਸੋਈ ‘ਚ ਸ਼ਿਦਰ ਕੌਰ ਸਮੇਤ ਦੋ ਹੋਰ ਔਰਤਾਂ ਵੀ ਕੰਮ ਕਰ ਰਹੀਆਂ ਸਨ ਜੋ ਵਾਲ-ਵਾਲ ਬੱਚ ਗਈਆਂ। ਹਾਦਸੇ ਤੋਂ ਬਾਅਦ ਸਕੂਲ ‘ਚ ਛੁੱਟੀ ਕਰ ਦਿੱਤੀ ਗਈ । ਇਸੇ ਸਕੂਲ ਦੇ ਨਾਲ ਸੀਨੀਅਰ ਸੈਕਡਰੀ ਸਕੂਲ ਸਥਿਤ ਹੈ, ਜਿਥੇ ਕਰੀਬ 200 ਬੱਚੇ ਪੜ੍ਹਣ ਆਉਂਦੇ ਹਨ, ਦੌਵੇ ਸਕੂਲ ਇੱਕੋ ਚਾਰਦੀਵਾਰੀ ਦੇ ਅੰਦਰ ਹਨ। ਜੇਕਰ ਸਮੇਂ ਰਹਿੰਦੇ ਸਿਲੰਡਰ ਨੂੰ ਲਗੀ ਅੱਗ ‘ਤੇ ਕਾਬੂ ਨਾਂ ਪਾਇਆ ਜਾਂਦਾ ਤਾਂ ਸਿਲੰਡਰ ਫੱਟ ਜਾਣ ‘ਤੇ ਦੋ ਸਕੂਲਾਂ ਦੇ ਬੱਚਿਆਂ ਨੂੰ ਨੁਕਸਾਨ ਪੁੱਜ ਸਕਦਾ ਸੀ। ਖਾਣਾ ਬਣਾਉਣ ਤੋਂ ਬਾਅਦ ਜਦੋਂ ਸਿਲੰਡਰ ਨੂੰ ਬੰਦ ਕੀਤਾ ਗਿਆ ਤਾਂ ਸਿਲੰਡਰ ਲੀਕ ਹੋਣ ‘ਤੇ ਰਸੋਈ ‘ਚ ਅੱਗ ਵਾਲੇ ਚੁਲ੍ਹੇ ਤੋਂ ਸਿਲੰਡਰ ਨੇ ਅੱਗ ਫੜ ਲਈ। ਇਸ ਪਾਸੇ ਸਰਕਾਰਾਂ ਪ੍ਰਦੂਸ਼ਣ ਘਟਾਉਂਣ ਲਈ ਲਕੜਾਂ ਵਾਲੇ ਚੁਲ੍ਹੇ ਬੰਦ ਕਰਵਾ ਮੁਫ਼ਤ ਸਿਲੰਡਰ ਵੰਡ ਰਹੀ ਹੈ, ਦੂਜੇ ਪਾਸੇ ਸਰਕਾਰੀ ਸਕੂਲਾਂ ‘ਚ ਅੱਜੇ ਵੀ ਲਕੜਾ ਨੂੰ ਅੱਗ ਲਗਾ ਕੇ ਖਾਣਾ ਬਣਾਇਆ ਜਾ ਰਿਹਾ ਹੈ।