ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ ਅਥਲੈਟਿਕ ਮੀਟ ਕਰਵਾਈ
ਗਿੱਦੜਬਾਹਾ:- ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ ਸਕੂਲ ਦੇ ਪ੍ਰਿੰਸੀਪਲ ਹਰਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਵਿਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ । ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਡੀ . ਪੀ . ਈ . ਅਤੇ ਕੁਲਦੀਪ ਸਿੰਘ ਭਲਾਈਆਣਾ ਨੇ ਦੱਸਿਆ ਕਿ ਸਕੂਲ ਦੇ ਚਾਰ ਹਾਊਸ ਕਲਪਨਾ ਚਾਵਲਾ ਹਾਊਸ , ਮਦਰ ਟਰੇਸਾ ਹਾਊਸ , ਮਾਈ ਭਾਗੋ ਹਾਊਸ ਅਤੇ ਲਕਛਮੀ ਬਾਈ ਹਾਊਸ ਦੇ ਵਿਦਿਆਰਥੀਆਂ ਵਿਚ 100 ਮੀਟਰ ਦੌੜ , 200 ਮੀਟਰ ਦੌੜ , 400 ਮੀਟਰ ਦੌੜ, ਲੰਬੀ ਛਾਲ , ਗੋਲਾ ਸੁਟਣਾ, ਡਿਸਕਸ ਥਰੋ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਕਲਪਨਾ ਚਾਵਲਾ ਹਾਉਸ ਨੇ ਆਲ ਓਵਰ ਟਰਾਫ਼ੀ ' ਤੇ ਜਿੱਤ ਪ੍ਰਾਪਤ ਕੀਤੀ , ਜਦਕਿ ਮਦਰ ਟਰੇਸਾ ਹਾਊਸ ਦੂਜੇ ਸਥਾਨ ' ਤੇ ਰਿਹਾ ।
ਇਸ ਮੌਕੇ ਹਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਲਈ ਹਮੇਸ਼ਾ ਖੇਡਾਂ ਨਾਲ ਜੁੜ ਕੇ ਰਹਿਣ ਲਈ ਮ੍ਰਿਤ ਕੀਤਾ । ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ - ਨਾਲ ਖੇਡਾਂ ਵਿਚ ਭਾਗ ਲੈਣ ਨਾਲ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ। ਇਸ ਮੌਕੇ ਨੈੱਟਬਾਲ ਕੋਚ ਮਨਪ੍ਰੀਤ ਸਿੰਘ , ਰਮਨਦੀਪ ਕੌਰ , ਮਨਦੀਪ ਕੌਰ, ਗੁਰਪ੍ਰੀਤ ਕੌਰ , ਕਿਰਨਦੀਪ ਕੌਰ , ਗੁਰਜੋਤ ਸਿੰਘ , ਬਲਕਰਨ ਸਿੰਘ , ਜਗਮੀਤ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ਼ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।