District NewsMalout News

ਪਿੰਡ ਤੱਪਾ ਖੇੜਾ ਦੇ ਸਰਕਾਰੀ ਹਾਈ ਸਕੂਲ ਦੇ ਦੱਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਮਲੋਟ ( ਸ਼੍ਰੀ ਮੁਕਤਸਰ ਸਾਹਿਬ): ਪਿਛਲੇ ਦਿਨੀਂ ਐਲਾਨ ਕੀਤੇ ਗਏ ਬੋਰਡ ਦੇ ਦੱਸਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਤੱਪਾ ਖੇੜਾ ਦੇ ਵਿਦਿਆਰਥੀ ਅਨਮੋਲ ਕੁਮਾਰ ਪੁੱਤਰ ਸ਼੍ਰੀ ਰਾਮ ਚੰਦ ਨੇ 626/650 (96%) ਨੰਬਰ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਸਮੂਹ ਸਟਾਫ ਵੱਲੋਂ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸਤੋਂ ਇਲਾਵਾ ਹਰਜੋਤ ਸਿੰਘ ਪੁੱਤਰ ਸ਼੍ਰੀ ਚਰਨ ਸਿੰਘ ਨੇ 531/650 (82%) ਨੰਬਰ ਲੈ ਕੇ ਦੂਜਾ ਸਥਾਨ ਅਤੇ ਪ੍ਰਵੀਨ ਕੌਰ ਸਪੁੱਤਰੀ ਸ਼੍ਰੀ ਠਾਣਾ ਸਿੰਘ ਨੇ 518/650 (80%) ਨੰਬਰ ਲੈ ਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।

Author: Malout Live

Back to top button