Malout News

ਪਰਸ ਚੋਰ ਨੂੰ ਲੋਕਾਂ ਵੱਲੋ ਕੀਤਾ ਗਿਆ ਕਾਬੂ, ਕੀਤੀ ਛਿੱਤਰ ਪਰੇਡ

ਦਿਨੋ-ਦਿਨ ਖੁਲ੍ਹੇਆਮ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾਂ ਰਹੀਆਂ ਹਨ। ਸਥਾਨਕ ਮਲੋਟ ਰੋਡ ‘ਤੇ ਬਸ ਸਟੈਂਡ ਵਾਲੇ ਪਾਸੇ ਤੋਂ ਆਪਣੇ ਪੁੱਤਰ ਨਾਲ ਬਾਜ਼ਾਰ ਵੱਲ ਆ ਰਹੀ ਔਰਤ ਦਾ ਪਰਸ ਖੋਹ ਕੇ ਭੱਜੇ ਇਕ ਨੌਜਵਾਨ ਨੂੰ ਕੁਝ ਦੂਰੀ ‘ਤੇ ਹੀ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ, ਜਿਸ ਦੀ ਲੋਕਾਂ ਨੇ ਬਹੁਤ ਛਿੱਤਰ ਪਰੇਡ ਕੀਤੀ। ਪਿੰਡ ਦੂਹੇਵਾਲਾ ਵਾਸੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਸਵਰਨਾ ਦੇਵੀ ਨਾਲ ਬਸ ਅੱਡੇ ਤੋਂ ਮੇਨ ਬਾਜ਼ਾਰ ਵੱਲ ਜਾ ਰਿਹਾ ਸੀ ਕਿ ਪਿੱਛੋਂ ਆਏ ਦੋ ਨੌਜਵਾਨ ਉਸ ਦੀ ਮਾਤਾ ਦਾ ਪਰਸ ਜਿਸ ਵਿਚ ਕਰੀਬ 8 ਹਾਜ਼ਾਰ ਰੁਪਏ ਸੀ, ਖੋਹ ਕੇ ਲੈ ਗਏ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਇਕ ਨੌਜਵਾਨ ਨੂੰ ਤਾਂ ਕਾਬੂ ਕਰ ਲਿਆ ਜਦਕਿ ਇਕ ਨੌਜਵਾਨ ਫਰਾਰ ਹੋ ਗਿਆ। ਕਾਬੂ ਕੀਤੇ ਨੌਜਵਾਨ ਦੀ ਲੋਕਾਂ ਨੇ ਖੂਬ ਛਿੱਤਰ ਪਰੇਡ ਕੀਤੀ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ ਸਤਵੀਰ ਸਿੰਘ ਅਤੇ ਸੁਖਜੀਤ ਸਿੰਘ ਵਜੋਂ ਹੋਈ ਹੈ ‘ਤੇ ਮਾਮਲਾ ਦਰਜ ਕਰ ਲਿਆ ਹੈ

Leave a Reply

Your email address will not be published. Required fields are marked *

Back to top button