ਪੀਣ ਲਈ ਅਸ਼ੁੱਧ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਤੋਂ ਬਚਾਓ ਲਈ ਪਾਣੀ ਦੇ ਸੈਂਪਲ ਕੀਤੇ ਇਕੱਤਰ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਐਪੀਡੀਮੈਲੋਜਿਸਟ ਡਾ. ਵਿਕਰਮ ਅਸੀਜਾ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੰਦਨਾ ਬਾਂਸਲ ਦੀ ਯੋਗ ਅਗਵਾਈ ਹੇਠ ਪੀਣ ਵਾਲੇ ਅਸ਼ੁੱਧ ਪਾਣੀ ਤੋਂ ਹੋਣ ਵਾਲੀਆ ਬਿਮਾਰੀਆਂ ਦੇ ਫੈਲਣ ਤੋਂ ਬਚਾਓ ਦੇ ਲਈ ਸਿਹਤ ਵਿਭਾਗ ਦੀ ਟੀਮ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ ਅਤੇ ਸੰਦੀਪ ਕੁਮਾਰ ਦੁਆਰਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਜਲ ਸਪਲਾਈ ਵਿਭਾਗ ਦੀਆਂ ਟੈਂਕੀਆਂ, ਬਰਫ਼ ਬਣਾਉਣ ਵਾਲੀਆ ਫੈਕਟਰੀਆਂ, ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਆਰ.ਓ ਪੁਆਇੰਟ ਅਤੇ ਹੋਰ ਧਾਰਮਿਕ ਸਥਾਨਾਂ ਤੋ ਪਾਣੀ ਦੇ 13 ਸੈਂਪਲ ਇਕੱਤਰ ਕਰਕੇ

ਸਟੇਟ ਪਬਲਿਕ ਹੈੱਲਥ ਲੈਬੋਰੇਟਰੀ ਖਰੜ ਵਿਖੇ ਚੈਕਿੰਗ ਲਈ ਭੇਜੇ ਗਏ। ਇਸ ਦੌਰਾਨ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀਣ ਵਾਲੇ ਅਸ਼ੁੱਧ ਪਾਣੀ ਨਾਲ ਹੈਜ਼ਾ, ਪੀਲੀਆ, ਦਸਤ, ਉਲਟੀਆ, ਪੇਟ ਦੇ ਰੋਗ ਤੇ ਕਈ ਹੋਰ ਬਿਮਾਰੀਆ ਲੱਗਦੀਆ ਹਨ। ਇਸ ਲਈ ਸਾਨੂੰ ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨਾ, ਹੱਥ ਧੋ ਕੇ ਬਰਤਨਾਂ ਨੂੰ ਹੱਥ ਲਾਉਣਾ, ਆਪਣੀ ਨਿੱਜੀ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣਾ ਚਾਹੀਦਾ ਹੈ। ਹੈਜ਼ਾ, ਪੀਲੀਆ, ਦਸਤ, ਉਲਟੀਆ, ਪੇਟ ਦੇ ਰੋਗ ਹੋਣ ਦਾ ਹਾਲਤ ਵਿੱਚ ਪਾਣੀ ਗਰਮ ਕਰਕੇ ਠੰਡਾ ਕਰ ਪੀਣਾ ਚਾਹੀਦਾ ਹੈ ਅਤੇ ਓ.ਆਰ.ਐੱਸ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਪੂਰਨ ਚੰਦ ਪ੍ਰਿੰਸੀਪਲ, ਬਾਬਾ ਮੰਦਰ ਸਿੰਘ ਹਾਜ਼ਿਰ ਸਨ। Author : Malout Live