District NewsMalout News

ਸੁਖਜੀਤ ਸਿੰਘ ਆਲਮਵਾਲਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬਣੇ ਮੀਤ ਸਕੱਤਰ

ਮਲੋਟ (ਆਲਮਵਾਲਾ): ਪੰਜਾਬ ਦੇ ਮੁਲਾਜ਼ਮਾਂ ਦੀ ਸਭ ਤੋਂ ਪੁਰਾਣੀ ਜੱਥੇਬੰਦੀ ‘ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ’ (ਮੁੱਖ ਦਫ਼ਤਰ 1680, 22 ਬੀ, ਚੰਡੀਗੜ੍ਹ) ਦੀ 23ਵੀਂ ਸੂਬਾਈ ਕਾਨਫਰੰਸ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਹੋਰ ਸੂਬਾਈ ਆਗੂਆਂ ਦੇ ਵਿਚਕਾਰ 90 ਸਾਲ ਦੇ ਬਜ਼ੁਰਗ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਵੀ ਮੌਜੂਦ ਸਨ, ਜਿਨ੍ਹਾਂ ਨੂੰ ਮੁਲਾਜ਼ਮ ਵਰਗ ਦਾ ਬਾਬਾ ਬੋਹੜ ਜਾਂ ਚੱਲਦਾ ਫਿਰਦਾ ਇਤਿਹਾਸ ਵੀ ਕਿਹਾ ਜਾਂਦਾ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਨਵੀਂ ਬਣੀਂ ਕਮੇਟੀ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ ਮੇਲ ਯੂਨੀਅਨ ਵਿੱਚ ਪੰਜਾਬ ਦੇ ਆਗੂਆ ਨੂੰ ਨਿਯੁਕਤ ਕੀਤਾ। ਜਿਸ ਵਿੱਚ ਸੁਖਜੀਤ ਸਿੰਘ ਆਲਮਵਾਲਾ ਸਿਹਤ ਵਿਭਾਗ ਮੁਕਤਸਰ ਵਿੱਚੋਂ ਮੀਤ ਸਕੱਤਰ ਪੰਜਾਬ ਨਿਯੁਕਤ ਹੋਏ।

ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਨੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਤੇ ਸੂਬਾਈ ਆਗੂ ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ,ਤੇ ਪ੍ਰਭਜੀਤ ਸਿੰਘ ਉੱਪਲ ਵੇਰਕਾ ਸੂਬਾ ਪ੍ਰੈੱਸ ਸਕੱਤਰ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਜੋ ਜੁੰਮੇਵਾਰੀ ਸੌਪੀ ਗਈ ਹੈ ਮੈਂ ਉਸਨੂੰ ਪੂਰੀ ਤਰ੍ਹਾਂ ਨਿਭਾਵਾਂਗਾ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਾਂਗਾ ਅਤੇ ਫੈਡਰੇਸ਼ਨ ਦੇ ਪ੍ਰੋਗਰਾਮਾਂ ਤੇ ਨੀਤੀਆਂ ਨੂੰ ਸਫਲ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਇਸ ਮੋਕੇ ਜਗਸੀਰ ਸਿੰਘ ਸ਼੍ਰੀ ਮੁਕਤਸਰ ਸਾਹਿਬ, ਭਗਵਾਨ ਦਾਸ ਸ਼੍ਰੀ ਮੁਕਤਸਰ ਸਾਹਿਬ, ਗੁਰਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ, ਨਰਿੰਦਰ ਸ਼ਰਮਾ ਫਿਰੋਜਪੁਰ, ਸਤਨਾਮ ਸਿੰਘ ਬਾਰੀਆ ਜਲੰਧਰ, ਰਣਦੀਪ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button