ਲੰਬੀ ਹਲਕੇ 'ਚ ਕੇਂਦਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪੁਤਲੇ ਸਾੜੇ
ਮਲੋਟ:- ਭਾਕਿਯੂ (ਏਕਤਾ) ਉਗਰਾਹਾਂ ਦੇ ਸੂਬਾਈ ਸੱਦੇ 'ਤੇ ਹਲਕਾ ਲੰਬੀ 'ਚ ਪਿੰਡ ਗੱਗੜ, ਮਿੱਠੜੀ ਬੁੱਧਗਿਰ, ਕਿੱਲਿਆਂਵਾਲੀ, ਕੱਖਾਂਵਾਲੀ ਅਤੇ ਸਿੰਘੇਵਾਲਾ-ਫਤੂਹੀਵਾਲਾ 'ਚ ਨਿੱਜੀਕਰਨ ਦੇ ਸਾਮਰਾਜੀ ਹੱਲੇ ਖਿਲਾਫ਼ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪੁਤਲੇ ਸਾੜ ਮੁਜ਼ਾਹਰੇ ਕੀਤੇ ਗਏ।ਇਸ ਮੌਕੇ ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਜਗਸੀਰ ਸਿੰਘ ਗੱਗੜ, ਦਲਜੀਤ ਮਿਠੜੀ, ਤਰਮੇਮ ਸਿੰਘ ਅਤੇ ਹੋਰਨਾਂ ਆਗੂਆਂ ਨੇ ਮੁਜ਼ਾਹਰਿਆਂ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਰੂਰੀ ਸੇਵਾਵਾਂ ਕਾਨੂੰਨ ਤਹਿਤ ਹੜਤਾਲੀ ਬਿਜਲੀ ਮੁਲਾਜ਼ਮ ਆਗੂਆਂ 'ਤੇ ਕੇਸ ਦਰਜ ਕਰਨ ਦੇ ਜਾਬਰ ਹੱਲੇ ਦੇ ਨਾਲ ਹੀ ਹਾਈਕੋਰਟ 'ਚ ਲਟਕ ਰਹੇ ਕੇਸ ਦਾ ਬਹਾਨਾ ਬਣਾ ਕੇ ਉਨ੍ਹਾਂ ਦੀ ਹੜਤਾਲ ਤਾਂ ਮੁਲਤਵੀ ਕਰਵਾ ਦਿੱਤੀ।
ਨਿੱਜੀਕਰਨ ਦਾ ਸਾਮਰਾਜੀ ਹੱਲਾ ਬੇਹੱਦ ਗੰਭੀਰ ਤੇ ਘਾਤਕ ਹੈ। ਮੋਦੀ ਸਰਕਾਰ ਸਮੇਤ ਸਮੁੱਚਾ ਸਿਆਸੀ ਤਾਣਾਬਾਣਾ ਲਾਗੂ ਕਰਨ ਲਈ ਉਤਾਵਲਾ ਹੈ। ਇਸ ਦੌਰਾਨ ਗੁਰਪਾਸ਼ ਸਿੰਘ ਨੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਬਿਜਲੀ ਮਹਿਕਮਾ ਪ੍ਰਾਈਵੇਟ ਘਰਾਣੇ ਨੂੰ ਦੇ ਦਿੱਤਾ ਹੈ ਅਤੇ ਇਹ ਫੈਂਸਲਾ ਸਾਡੇ ਖਿਲਾਫ ਕਿਉਂਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਰਜਾਉਣ ਦੇ ਰਾਹ ਪਈ ਹੋਈ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਹੌਲੀ-ਹੌਲੀ ਕਰਕੇ ਹਰ ਮਹਿਕਮਾ ਕਾਰਪੋਰੇਟ ਘਰਾਣਿਆ ਨੂੰ ਵੇਚ ਰਹੀ ਹੈ ਜਿਸ ਕਰਕੇ ਪਿੰਡ ਪੱਧਰ ਤੇ ਵੱਖ-ਵੱਖ ਪਿੰਡਾਂ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ।